ਮੁੰਬਈ, 11 ਦਸੰਬਰ : ਬੀਤੇ ਜ਼ਮਾਨੇ ਦੇ ਪ੍ਰਸਿੱਧ ਅਭਿਨੇਤਾ ਦਿਲੀਪ ਕੁਮਾਰ ਅੱਜ 95 ਸਾਲ ਦੇ ਹੋ ਗਏ| 11 ਦਸੰਬਰ 1922 ਨੂੰ ਜਨਮ ਦਿਲੀਪ ਕੁਮਾਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਬਾਲੀਵੁੱਡ ਹਸਤੀਆਂ ਅਤੇ ਉਨ੍ਹਾਂ ਦੇ ਕਰੋੜ ਚਾਹੁਣ ਵਾਲਿਆਂ ਵੱਲੋਂ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਤੰਦਰੁਸਤੀ ਲਈ ਕਾਮਨਾ ਕੀਤੀ ਗਈ|
ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਬਿਮਾਰ ਰਹਿਣ ਕਾਰਨ ਦਿਲੀਪ ਕੁਮਾਰ ਨੂੰ ਹਸਪਤਾਲ ਵਿਚ ਦਾਖਲ ਕਰਾਉਣਾ ਪਿਆ ਸੀ ਅਤੇ ਉਨ੍ਹਾਂ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ|
ਉਨ੍ਹਾਂ ਨੂੰ ਆਪਣੇ ਦੌਰ ਦਾ ਵਧੀਆ ਐਕਟਰ ਮੰਨਿਆ ਜਾਂਦਾ ਹੈ| ਉਨ੍ਹਾਂ ਨੂੰ ਟਰੈਜਡੀ ਕਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ| ਉਨ੍ਹਾਂ ਨੂੰ ਭਾਰਤੀ ਫਿਲਮਾਂ ਦੇ ਸਰਬਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਿੱਤਾ ਗਿਆ ਹੈ| ਇਸ ਤੋਂ ਇਲਾਵਾ ਉਨ੍ਹਾਂ ਨੂੰ ਪਾਕਿਸਤਾਨ ਦੇ ਸਰਬ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਪਾਕਿਸਤਾਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ|
Pushpa 2: 15 ਨਵੰਬਰ ਨਹੀਂ, ਹੁਣ ਇਸ ਦਿਨ ਰਿਲੀਜ਼ ਹੋਵੇਗਾ ਫਿਲਮ ‘ਪੁਸ਼ਪਾ 2’ ਦਾ ਟ੍ਰੇਲਰ
Pushpa 2: 15 ਨਵੰਬਰ ਨਹੀਂ, ਹੁਣ ਇਸ ਦਿਨ ਰਿਲੀਜ਼ ਹੋਵੇਗਾ ਫਿਲਮ 'ਪੁਸ਼ਪਾ 2' ਦਾ ਟ੍ਰੇਲਰ - ਪ੍ਰਸ਼ੰਸ਼ਕਾਂ ਦੀ ਉਡੀਕ ਜਲਦ...