ਚੰਡੀਗੜ੍ਹ, 23 ਅਗਸਤ (ਵਿਸ਼ਵ ਵਾਰਤਾ)-ਸਿੱਖਿਆ ਦੇ ਅਧਿਕਾਰ (ਆਰ.ਟੀ.ਈ.) ਐਕਟ ਵਿੱਚ ਕੀਤੀ ਸੋਧ ਤਹਿਤ ਸੂਬੇ ਦੇ ਸਮੂਹ ਅਣਸਿੱਖਿਅਤ ਇਨ ਸਰਵਿਸ ਐਲੀਮੈਂਟਰੀ ਅਧਿਆਪਕਾਂ ਨੂੰ ਘੱਟੋ-ਘੱਟ ਯੋਗਤਾ ਹਾਸਲ ਕਰਨ ਲਈ 31 ਮਾਰਚ 2019 ਤੱਕ ਮੌਕਾ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਕੋਈ ਵੀ ਅਣਸਿੱਖਿਅਤ ਅਧਿਆਪਕ ਨੌਕਰੀ ‘ਤੇ ਨਹੀਂ ਰਹਿ ਸਕੇਗਾ ਅਤੇ ਵਿਭਾਗ ਵੱਲੋਂ ਉਸ ਦੀ ਨਿਯੁਕਤੀ ਰੱਦ ਕਰ ਦਿੱਤੀ ਜਾਵੇਗੀ। ਇਹ ਗੱਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਬੁਲਾਰੇ ਨੇ ਦੱਸਿਆ ਕਿ ਸੰਸਦ ਵੱਲੋਂ ਸਿੱਖਿਆ ਦੇ ਅਧਿਕਾਰ (ਆਰ.ਟੀ.ਈ.) ਐਕਟ ਦੇ ਸੈਕਸ਼ਨ 23 (2) ਵਿੱਚ ਇਕ ਸੋਧ ਕੀਤੀ ਗਈ ਜਿਸ ਤਹਿਤ ਸਮੂਹ ਸਰਕਾਰੀ/ਸਰਕਾਰੀ ਸਹਾਇਤਾ ਹਾਸਲ/ਗੈਰ ਸਹਾਇਤਾ ਹਾਸਲ ਪ੍ਰਾਈਵੇਟ ਸਕੂਲਾਂ ਦੇ ਸਾਰੇ ਅਣਸਿੱਖਿਅਤ ਇਨ ਸਰਵਿਸ ਐਲੀਮੈਂਟਰੀ ਅਧਿਆਪਕਾਂ ਲਈ ਆਰ.ਟੀ.ਈ. ਐਕਟ 2009 ਦੇ ਤਹਿਤ ਘੱਟੋ-ਘੱਟ ਯੋਗਤਾ ਹਾਸਲ ਕਰਨ ਦੀ ਸਮਾਂ ਸੀਮਾ 31 ਮਾਰਚ 2019 ਤੱਕ ਵਧਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਸਿੱਟੇ ਵਜੋਂ ਪਹਿਲੀ ਅਪਰੈਲ 2019 ਤੋਂ ਅਣ ਸਿੱਖਿਅਤ ਇਨ ਸਰਵਿਸ ਐਲੀਮੈਂਟਰੀ ਅਧਿਆਪਕ ਨੌਕਰੀ ‘ਤੇ ਨਹੀਂ ਬਣੇ ਰਹਿ ਸਕਣਗੇ ਅਤੇ ਉਨ੍ਹਾਂ ਦੀ ਨਿਯੁਕਤੀ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੀ ਜਾਵੇਗੀ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਇਸ ਲਈ ਅਜਿਹੇ ਅਧਿਆਪਕਾਂ ਲਈ ਡੀ.ਐਲ.ਐਡ. ਪ੍ਰੋਗਰਾਮ ਐਨ.ਆਈ.ਓ.ਐਸ. ਪੋਰਟਲ ਉਪਰ ਓ.ਡੀ.ਐਲ. ਰਾਹੀਂ ਪੂਰਾ ਕਰਨਾ ਜ਼ਰੂਰੀ ਹੈ। ਇਸ ਲਈ ਆਨ ਲਾਈਨ ਰਜਿਸਟ੍ਰੇਸ਼ਨ ਹਿੱਤ www.nios.ac.in ਜਾਂdled.nios.ac.in ਉਤੇ 15 ਸਤੰਬਰ 2017 ਤੱਕ ਸੰਪਰਕ ਕੀਤਾ ਜਾਣਾ ਜ਼ਰੂਰੀ ਹੈ। ਸਰਕਾਰੀ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਘੱਟੋ-ਘੱਟ ਯੋਗਤਾ ਹਾਸਲ ਕਰਨ ਦਾ ਇਹ ਆਖਰੀ ਮੌਕਾ ਹੋਵੇਗਾ।
ਅਣਸਿੱਖਿਅਤ ਇਨ ਸਰਵਿਸ ਅਧਿਆਪਕਾਂ ਲਈ ਘੱਟੋ-ਘੱਟ ਯੋਗਤਾ ਹਾਸਲ ਕਰਨ ਦੀ ਸਮਾਂ ਸੀਮਾ 31 ਮਾਰਚ 2019 ਤੱਕ ਵਧਾਈ
Advertisement
Advertisement