ਮੋਹਾਲੀ (ਵਿਸ਼ਵ ਵਾਰਤਾ ) ਸਾਬਕਾ ਡੀ. ਐਸ. ਪੀ. ਜਗਦੀਸ਼ ਕੁਮਾਰ ਭੋਲਾ ਦੇ ਡਰੱਗ ਰੈਕੇਟ ਤੋਂ ਚਰਚਾ ਵਿਚ ਆਏ ਗੋਰਾਇਆ ਦੇ ਅਕਾਲੀ ਨੇਤਾ ਅਤੇ ਪ੍ਰਾਪਰਟੀ ਡੀਲਰ ਚੁੰਨੀ ਲਾਲ ਗਾਬਾ ਅਤੇ ਗੁਰਮੇਸ਼ ਕੁਮਾਰ ਗਾਬਾ ਦੀ ਸੀ . ਬੀ . ਆਈ . ਸਪੈਸ਼ਲ ਕੋਰਟ ਵਿੱਚ ਲਗਾਈ ਗਈ ਅਗਾਉ ਜ਼ਮਾਨਤ ਅਦਾਲਤ ਨੇ ਰੱਦ ਕਰ ਦਿੱਤੀ । ਅਦਾਲਤ ਵਿੱਚ ਉਕਤ ਬੇਲ ਐਪਲੀਕੇਸ਼ਨ ਉੱਤੇ ਸੁਣਵਾਈ ਦੇ ਦੌਰਾਨ ਈ .ਡੀ ਵਲੋਂ ਐਡਵੋਕੇਟ ਜਗਜੀਤ ਸਿੰਘ ਸਰਾਓ ਆਪ ਪੇਸ਼ ਹੋਏ ਸਨ .ਇਹ ਜਾਣਕਾਰੀ ਐਡਵੋਕੇਟ ਜਗਜੀਤ ਸਿੰਘ ਸਰਾਓ ਨੇ ਦਿੱਤੀ । ਜਿਕਰਯੋਗ ਹੈਂ ਕਿ ਚਰਚਿਤ ਬਹੁ-ਕਰੋੜੀ ਡਰੱਗਸ ਮਾਫ਼ੀਆ ਮਾਮਲੇ ਦੀ ਚੱਲ ਰਹੀ ਜਾਂਚ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਜਲੰਧਰ ਦੇ ਅਧਿਕਾਰੀਆਂ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਤਹਿਸੀਲ ਵਿਚ ਗੁਰਾਇਆ ਸਥਿਤ ਕਾਰੋਬਾਰੀ ਚੁੰਨੀ ਲਾਲ ਗਾਬਾ ਦੀਆਂ ਦੋ ਅਚਲ ਜਾਇਦਾਦਾਂ ਨੂੰ ਅਟੈਚ ਕੀਤਾ ਸੀ । ਈਡੀ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਨੇ ਬੰਗਾ ਤਹਿਸੀਲ ਦੇ ਮਹਿਲੀ ਪਿੰਡ ਵਿਚ ਸਥਿਤ ਮੁੱਖ ਮੁਲਜ਼ਮ ਚੁੰਨੀ ਲਾਲ ਗਾਬਾ ਦੀ 2 ਕਨਾਲ 8 ਮਰਲੇ ਨੂੰ ਜ਼ਮੀਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ ।ਈਡੀ ਅਧਿਕਾਰੀਆਂ ਨੇ ਗਾਬਾ ਦੀ ਮਾਲਕੀ ਵਾਲੀ ਜ਼ਮੀਨ ‘ਤੇ ਇਕ ਨੋਟਿਸ ਬੋਰਡ ਲਗਾਇਆ ਸੀ