ਚੰਡੀਗੜ•/25 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕੀਤੀ ਹੈ ਕਿ ਉਹ ਬਠਿੰਡਾ ਦੇ ਕਾਂਗਰਸੀ ਆਗੂਆਂ ਵੱਲੋਂ ਬਠਿੰਡਾ ਰਿਫਾਈਨਰੀ ਵਿਚਲੇ ਪ੍ਰਾਜੈਕਟਾਂ ਅੰਦਰ ਇਸਤੇਮਾਲ ਹੋ ਰਹੇ ਰੇਤੇ ਅਤੇ ਬਜਰੀ ਉੱਤੇ ਜੋਜੋ ਸਰਵਿਸ ਟੈਕਸ (ਜੇਐਸਟੀ) ਦੇ ਨਾਂ ਉੱਤੇ ਵਸੂਲੇ ਜਾ ਰਹੇ ਗੁੰਡਾ ਟੈਕਸ ਦੇ ਰੈਕਟ ਦੀ ਜਾਂਚ ਕਰਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਬਠਿੰਡਾ ਰਿਫਾਈਨਰੀ ਨੂੰ ਰੇਤਾ ਅਤੇ ਬਜਰੀ ਸਪਲਾਈ ਕਰਨ ਵਾਲੀਆਂ ਦੋ ਕੰਪਨੀਆਂ ਵੱਲੋਂ ਬਠਿੰਡੇ ਦੇ ਖਣਨ ਮਾਫੀਆ ਵਿਰੁੱਧ ਜ਼ਿਲ•ਾ ਪ੍ਰਸਾਸ਼ਨ ਨੂੰ ਦਿੱਤੇ ਸਬੂਤਾਂ ਮਗਰੋਂ ਇਹ ਮਾਮਲਾ ਕਿਸੇ ਹਾਈਕੋਰਟ ਦੇ ਮੋਜੂਦਾ ਜੱਜ ਦੀ ਜਾਂਚ ਲਈ ਢੁੱਕਵਾਂ ਬਣ ਗਿਆ ਹੈ। ਉਹਨਾਂ ਕਿਹਾ ਕਿ ਉਸਾਰੀ ਫਰਮ ਦੇ ਮਾਲਕ ਅਸ਼ੋਕ ਬਾਂਸਲ ਵੱਲੋਂ ਕੀਤੀ ਸ਼ਿਕਾਇਤ ਵਿਚ ਸਪੱਸ਼ਟ ਲਿਖਿਆ ਹੈ ਕਿ ਉਸ ਨੂੰ ਜ਼ਿਲ•ਾ ਕਾਂਗਰਸ ਪ੍ਰਧਾਨ ਨਰਿੰਦਰ ਭਲੇਰੀਆ ਦੇ ਖਾਸ ਬੰਦੇ ਵੱਲੋਂ ਧਮਕੀ ਦਿੱਤੀ ਗਈ ਹੈ। ਭਲੇਰੀਆ ਬਠਿੰਡਾ ਵਿਧਾਇਕ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਰਿਪੋਰਟ ਕਰਦਾ ਹੈ। ਇਸ ਤੋਂ ਇਲਾਵਾ ਭਲੇਰੀਆ ਰਾਮਪੁਰਾ ਫੂਲ ਦੇ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦਾ ਵੀ ਰਿਸ਼ਤੇਦਾਰ ਹੈ।
ਇਸ ਮਾਮਲੇ ਵਿਚ ਨਿਆਂਇਕ ਜਾਂਚ ਨੂੰ ਲਾਜ਼ਮੀ ਕਰਾਰ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਥਾਨਕ ਪੁਲਿਸ ਕੋਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਛੱਤਰ ਛਾਇਆ ਦਾ ਆਨੰਦ ਮਾਣ ਰਹੇ ਇਹਨਾਂ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਇਸੇ ਤਰ•ਾਂ ਵਿੱਤ ਮੰਤਰੀ ਦੇ ਸਾਲੇ ਜੈਜੀਤ ਸਿੰਘ ਜੌਹਲ ਖ਼ਿਲਾਫ ਵੀ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਜਿਸ ਦੀ ਇਸ ਰੈਕਟ ਵਿਚ ਸ਼ਮੂਲੀਅਤ ਦੇ ਮੁੱਦੇ ਨੂੰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵੀ ਇੱਕ ਕੈਬਨਿਟ ਮੀਟਿੰਗ ਦੌਰਾਨ ਉਭਾਰਿਆ ਗਿਆ ਸੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਹਾਲ ਹੀ ਵਿਚ ਵਿੱਤ ਮੰਤਰੀ ਦੀ ਪਤਨੀ ਵੀਨੂੰ ਬਾਦਲ ਨੇ ਇੱਕ ਸਰਕਾਰੀ ਪੁਲਿਸ ਸਮਾਗਮ ਦੀ ਪ੍ਰਧਾਨਗੀ ਕੀਤੀ ਸੀ, ਜਦਕਿ ਉਹ ਕਿਸੇ ਸਰਕਾਰੀ ਅਹੁਦੇ ਉੱਤੇ ਬਿਰਾਜਮਾਨ ਨਹੀਂ ਹਨ। ਉਹਨਾਂ ਕਿਹਾ ਕਿ ਇਹ ਘਟਨਾ ਸੰਕੇਤ ਦਿੰਦੀ ਹੈ ਕਿ ਵੀਨੂੰ ਬਾਦਲ ਦਾ ਜ਼ਿਲ•ਾ ਪ੍ਰਸਾਸ਼ਨ ਉੱਤੇ ਕਿੰਨਾ ਦਬਦਬਾ ਹੈ। ਇਸ ਤੋਂ ਹਲਕਾ ਇੰਚਾਰਜ ਵਾਲਾ ਸਿਸਟਮ ਵੀ ਹਰਕਤ ਵਿਚ ਹੋਣ ਦੀ ਝਲਕ ਪੈਂਦੀ ਹੈ। ਇਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਜ਼ਿਲ•ਾ ਪੁਲਿਸ ਤੋਂ ਉਹਨਾਂ ਦੇ ਭਰਾ ਅਤੇ ਉਸ ਦੀ ਟੋਲੀ ਖਿਲਾਫ ਕਾਰਵਾਈ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਹੀ ਵਜ•ਾ ਹੈ ਕਿ ਬਠਿੰਡਾ ਰਿਫਾਈਨਰੀ ਅਤੇ ਭਸਿਆਣਾ ਏਅਰ ਫੋਰਸ ਸਟੇਸ਼ਨ ਦੇ ਵਿਭਿੰਨ ਠੇਕੇਦਾਰਾਂ ਵੱਲੋਂ ਜਿਹਨਾਂ ਸੀਨੀਅਰ ਕਾਂਗਰਸੀਆਂ ਉੱਤੇ ਗੁੰਡਾ ਟੈਕਸ ਇੱਕਤਰ ਕਰਨ ਦੇ ਦੋਸ਼ ਲਾਏ ਜਾ ਰਹੇ ਹਨ, ਉਹਨਾਂ ਵਿਚੋਂ ਕਿਸੇ ਵਿਰੁੱਧ ਵੀ ਕਾਰਵਾਈ ਨਹੀਂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਸੂਬੇ ਦੀ ਸਭ ਤੋਂ ਵੱਡੀ ਨਿਵੇਸ਼ਕ ਬਠਿੰਡਾ ਰਿਫਾਈਨਰੀ ਵੱਲੋਂ ਵੀ ਗੁੰਡਾ ਟੈਕਸ ਲਾਏ ਜਾਣ ਦੀ ਸ਼ਿਕਾਇਤ ਕੀਤੀ ਗਈ ਹੈ।
ਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਇਸ ਮਾਮਲੇ ਵਿਚ ਜੋਜੋ ਜੌਹਲ ਦੀ ਪੁੱਛਗਿੱਛ ਹੋਣੀ ਚਾਹੀਦੀ ਹੈ, ਸਰਦਾਰ ਗਰੇਵਾਲ ਨੇ ਕਿਹਾ ਕਿ ਇਹ ਤਦ ਹੀ ਸੰਭਵ ਹੋਵੇਗਾ, ਜੇਕਰ ਇਸ ਦੀ ਜਾਂਚ ਹਾਈਕੋਰਟ ਦੇ ਹੱਥਾਂ ਵਿਚ ਹੋਵੇਗੀ। ਉਹਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਗੁੰਡਾ ਟੈਕਸ ਇਕੱਠਾ ਕਰਨ ਵਾਲਿਆਂ ਦੀ ਬਠਿੰਡਾ ਵਿਚ ਵਿੱਤ ਮੰਤਰੀ ਦੇ ਦਫਤਰ ਅੰਦਰ ਤੂਤੀ ਬੋਲਦੀ ਹੈ।
ਉਹਨਾਂ ਕਿਹਾ ਕਿ ਗੁੰਡਾ ਟੈਕਸ ਇਕੱਠਾ ਕਰਨ ਦੇ ਦੋਸ਼ੀ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਦੀ ਭੂਮਿਕਾਂ ਦੀ ਜਾਂਚ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਦੇ ਦਫਤਰ ਇੰਚਾਰਜ ਪਲਵਿੰਦਰ ਸਿੰਘ ਅਦਨੀਆ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿਅਦਨੀਆ ਉੱਤੇ ਵੀ ਇਸ ਰੈਕਟ ਅੰਦਰ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਹੈ।
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ
’ਯੁੱਧ ਨਸ਼ਿਆਂ ਵਿਰੁੱਧ’ ਦਾ 50ਵਾਂ ਦਿਨ: PUNJAB ਨੂੰ ਨਸ਼ਾ-ਮੁਕਤ ਬਣਾਉਣ ਲਈ AAP ਸਰਕਾਰ ਦੀ ਮੁਹਿੰਮ ਲਗਾਤਾਰ ਜਾਰੀ ਪੰਜਾਬ ਪੁਲਿਸ...