ਮੁੰਬਈ, 5 ਜਨਵਰੀ – ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਉਤੇ ਆਪਣੀ ਆਉਣ ਵਾਲੀ ਫਿਲਮ ‘ਕੇਸਰੀ’ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ| ਇਸ ਤਸਵੀਰ ਵਿਚ ਅਕਸ਼ੈ ਕੁਮਾਰ ਬੇਹੱਦ ਖਾਸ ਅੰਦਾਜ਼ ਵਿਚ ਨਜ਼ਰ ਆ ਰਹੇ ਹਨ| ਇਸ ਫਿਲਮ ਵਿਚ ਅਕਸ਼ੈ ਕੁਮਾਰ ਇੱਕ ਸਿੱਖ ਯੋਧੇ ਦੇ ਰੂਪ ਵਿਚ ਨਜ਼ਰ ਆਉਣਗੇ|ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਫਿਲਮ ਸਿੰਘ ਇਜ ਕਿੰਗ ਵਿਚ ਇੱਕ ਸਰਦਾਰ ਦੀ ਭੂਮਿਕਾ ਨਿਭਾਅ ਚੁੱਕੇ ਹਨ|
ਸਿੱਖ ਇਤਿਹਾਸ ਦੀ ਲਡ਼ਾਈ ‘ਸਾਰਾਗਡ਼ੀ’ ਤੇ ਅਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ‘ਚ ਅਕਸ਼ੈ ਕੁਮਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ‘ਚ ਕੁੱਝ ਪੰਜਾਬੀ ਕਲਾਕਾਰ ਵੀ ਨਜ਼ਰ ਆਉਂਣਗੇ।