ਚੰਡੀਗੜ੍ਹ, 11 ਦਸੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਦੇ ਭਲਾਈ ਵਿਭਾਗ ਨੇ ਦੱਸਿਆ ਹੈ ਕਿ ਬੀ.ਐਡ, ਨਰਸਿੰਗ, ਈ.ਟੀ.ਟੀ. ਅਤੇ ਆਯੁਰਵੈਦਿਕ ਕੋਰਸਾਂ ਵਿੱਚ ਜਿਨ੍ਹਾਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਸ਼ਡਿਊਲ ਅਨੁਸਾਰ 30 ਅਕਤੂਬਰ ਤੱਕ ਦਾਖਲੇ ਹੋਏ ਹਨ, ਉਨ੍ਹਾਂ ਵਿਦਿਆਰਥੀਆਂ ਲਈ ਪੋਰਟਲ ‘ਤੇ ਸਕਾਲਰਸ਼ਿਪ ਲਈ ਆਨ ਲਾਈਨ ਦਰਖਾਸਤਾਂ ਦੇਣ ਲਈ 16 ਦਸੰਬਰ, 2017 ਤੋਂ ਪੋਰਟਲ ਖੋਲ੍ਹਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਸਬੰਧਤ ਵਿਦਿਆਰਥੀ ਅਤੇ ਸੰਸਥਾਵਾਂ 16 ਦਸੰਬਰ ਤੋਂ 18 ਦਸੰਬਰ ਤੱਕ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੀਆਂ ਅਰਜ਼ੀਆਂ ਲੋੜੀਂਦੇ ਦਸਤਾਵੇਜਾਂ ਸਮੇਤ ਸੈਂਕਸ਼ਨਿੰਗ ਅਥਾਰਟੀ ਨੂੰ ਫਾਰਵਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 18 ਦਸੰਬਰ 2017 ਨੂੰ ਰਾਤ 12 ਵਜੇ ਤੋਂ ਬਾਅਦ ਸੰਸਥਾਵਾਂ ਅਤੇ ਵਿਦਿਆਰਥੀਆਂ ਦਾ ਪੋਰਟਲ ਬੰਦ ਹੋ ਜਾਵੇਗਾ।
ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੈਂਕਸ਼ਨਿੰਗ ਅਥਾਰਿਟੀ ਇਨ੍ਹਾਂ ਦਰਖਾਸਤਾਂ ਨੂੰ 19 ਅਤੇ 20 ਦਸੰਬਰ ਤੱਕ ਪ੍ਰਵਾਨਗੀ ਦੇ ਕੇ 20 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਆਪਣੇ ਵਿਭਾਗੀ ਮੁਖੀ (ਲਾਗੂਕਰਤਾ ਵਿਭਾਗ) ਨੂੰ ਭੇਜਣਾ ਯਕੀਨੀ ਬਣਾਉਣਗੀਆਂ ਕਿਉਂ ਕਿ 20 ਦਸੰਬਰ ਨੂੰ ਰਾਤ 12 ਵਜੇ ਤੋਂ ਬਾਅਦ ਸੈਂਕਸ਼ਨ ਅਥਾਰਿਟੀ ਦਾ ਪੋਰਟਲ ਬੰਦ ਹੋ ਜਾਵੇਗਾ। ਇਸ ਦੇ ਨਾਲ ਹੀ ਲਾਈਨ ਡਿਪਾਰਟਮੈਂਟ 22 ਦਸੰਬਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਹਰ ਹਾਲਤ ਵਿੱਚ ਸਾਰੀਆਂ ਦਰਖਾਸਤਾਂ ਨੂੰ ਡਾਇਰੈਕਟਰ ਭਲਾਈ ਨੂੰ ਫਾਰਵਰਡ ਕਰਨਾ ਯਕੀਨੀ ਬਨਾਉਣ ਕਿਉਂ ਕਿ 22 ਦਸੰਬਰ ਨੂੰ ਰਾਤ 12 ਵਜੇ ਤੋਂ ਬਾਅਦ ਲਾਈਨ ਡਿਪਾਰਟਮੈਂਟ ਦਾ ਪੋਰਟਲ ਬੰਦ ਹੋ ਜਾਵੇਗਾ।
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ
ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ -...