ਮੱਖੂ, ਘਨੋਰ ਅਤੇ ਬਾਘਾਪੁਰਾਣਾ ਵਿੱਚ ਨਾਮਜਦਗੀ ਪੱਤਰਾਂ ਦੀ ਪੜਤਾਲ ਕਰਨ ਦੇ ਹੁਕਮ
ਚੰਡੀਗੜ੍ਹ, 7 ਦਸੰਬਰ (ਵਿਸ਼ਵ ਵਾਰਤਾ) : ਰਾਜ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਫਿਰੋਜਪੁਰ ਜ਼ਿਲ੍ਹੇ ਦੇ ਮੱਲਾਵਾਲਾ ਖਾਸ ਨਗਰ ਪੰਚਾਇਤ ਲਈ ਕਰਵਾਈ ਜਾ ਰਹੀ ਚੋਣ ਸਬੰਧੀ ਨਾਮਜਦਗੀ ਨਾ ਕਰ ਸਕਣ ਸਬੰਧੀ ਪ੍ਰਾਪਤ ਸ਼ਿਕਾਇਤਾਂ ਦੀ ਪੜਤਾਲ ਕਰਨ ਉਪਰੰਤ ਮੱਲਾਵਾਲਾ ਖਾਸ ਵਿੱਚ ਮਿਤੀ 8 ਦਸੰਬਰ 2017 ਨੂੰ ਵੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਸੰਭਾਵੀ ਉਮੀਦਵਾਰ ਨੂੰ ਇਕ ਦਿਨ ਹੋਰ ਦੇ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਕਮਿਸਨ ਨੂੰ ਨਾਮਜਦਗੀ ਦੇ ਆਖਰੀ ਦਿਨ ਸਬੰਧੀ ਕੁਝ ਥਾਂਵਾਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੇ ਰਾਜ ਚੋਣ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਫਿਰੋਜਪੁਰ ਜ਼ਿਲ੍ਹੇ ਦੇ ਮੱਲਾਂਵਾਲਾ ਖਾਸ, ਮੱਖੂ, ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਅਤੇ ਪਟਿਆਲਾ ਜ਼ਿਲ੍ਹੇ ਦੇ ਘਨੋਰ ਵਿੱਚ ਚੋਣ ਕਾਰਵਾਈ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਸੀ। ਕਮਿਸ਼ਨ ਵੱਲੋਂ ਇਨ੍ਹਾਂ ਸ਼ਿਕਾਇਤਾਂ ਸਬੰਧੀ ਜਾਂਚ ਕਰਵਾਈ ਗਈ ਅਤੇ ਜਾਂਚ ਰਿਪੋਰਟਾਂ ਨੂੰ ਵਾਚਣ ਉਪਰੰਤ ਮੱਖੂ, ਘਨੋਰ ਅਤੇ ਬਾਘਾਪੁਰਾਣਾ ਵਿੱਚ ਚੋਣ ਅਮਲ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
ਬੁਲਾਰੇ ਨੇ ਦੱਸਿਆ ਕਿ ਮੱਲਾਵਾਲਾ ਖਾਸ ਦੀ ਚੋਣ ਅਮਲ ਨੂੰ ਰਾਜ ਵਿੱਚ ਚੱਲ ਰਹੀ ਬਾਕੀ ਚੋਣ ਪ੍ਰੀਕ੍ਰਿਆ ਤੋਂ ਅਲੱਗ ਕਰਦਿਆਂ 8 ਦਸੰਬਰ 2017 ਨੂੰ ਵੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਇਕ ਦਿਨ ਵਧਾ ਦਿੱਤਾ ਗਿਆ ਹੈ । ਇਥੇ ਕਾਗਜਾਂ ਦੀ ਪੜਤਾਲ ਮਿਤੀ 11 ਦਸੰਬਰ 2017 ਦਿਨ ਸੋਮਵਾਰ ਨੂੰ ਹੋਵਗੀ ਅਤੇ ਵੋਟਾਂ ਪਾਉਣ ਦਾ ਕਾਰਜ ਮਿਤੀ 20 ਦਸੰਬਰ 2017 ਦਿਨ ਬੁਧਵਾਰ ਨੂੰ ਕੀਤਾ ਜਾਵੇਗਾ ਅਤੇ ਇਸੇ ਦਿਨ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਨਿਵੇਕਲੀ ਪਹਿਲਕਦਮੀ: ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਫੇਸਬੁੱਕ ਉੱਤੇ ਹੋਣਗੇ ਲਾਈਵ
ਸਵੇਰੇ 11 ਵਜੇ ਤੋਂ ‘ਟਾਕ ਟੂ ਯੂਅਰ ਸੀਈਓ ਪੰਜਾਬ’ ਪ੍ਰੋਗਰਾਮ ਨਾਲ ਜੁੜਨ ਦੀ ਅਪੀਲ - ਲਾਈਵ ਸੈਸ਼ਨ ਦੌਰਾਨ ਚੋਣਾਂ ਸਬੰਧੀ...