ਚੰਡੀਗੜ, 4 ਦਸੰਬਰ (ਵਿਸ਼ਵ ਵਾਰਤਾ)- ਵਿੱਤ ਵਿਭਾਗ, ਪੰਜਾਬ ਵੱਲੋਂ ਸੀਨੀਅਰ ਸਹਾਇਕ ਹਰਜਿੰਦਰ ਸਿੰਘ ਨੂੰ ਅਨੁਸ਼ਾਸਣਹੀਣਤਾ ਦੇ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਮੁਅੱਤਲ ਕਰਮਚਾਰੀ ਵਿਰੁੱਧ ਵੱਖਰੇ ਰੂਪ ਵਿੱਚ ਜਾਂਚ ਵੀ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਯੂ ਟਿਊਬ ਉਪਰ ਇਕ ਵੀਡਿਓ ਵਾਇਰਲ ਹੋਈ ਜਿਸ ਵਿੱਚ ਸੀਨੀਅਰ ਸਹਾਇਕ (ਖਜ਼ਾਨਾ ਅਫਸਰ, ਖੰਨਾ) ਹਰਜਿੰਦਰ ਸਿੰਘ ਨੂੰ ਜੇਬ ਵਿੱਚੋਂ 500-500 ਨੋਟ ਦੇ ਕੱਢ ਕੇ ਫਾੜਦਾ ਹੋਇਆ ਦਿਖਾਇਆ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ ਖਰਚਾ ਕਮ ਡਾਇਰੈਕਟਰ ਖਜ਼ਾਨਾ ਤੇ ਲੇਖਾ ਸ੍ਰੀ ਅਭਿਨਵ ਤ੍ਰਿਖਾ ਨੇ ਸੀਨੀਅਰ ਸਹਾਇਕ ਹਰਜਿੰਦਰ ਸਿੰਘ ਨੂੰ ਅਨੁਸ਼ਾਸ਼ਣਹੀਣਤਾ ਦਿਖਾਉਣ ਬਦਲੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...