ਨਵੀਂ ਦਿੱਲੀ, 2 ਦਸੰਬਰ- ਭਾਰਤ ਵਲੋਂ ਵਿਦੇਸ਼ੀ ਸੈਲਾਨੀਆਂ ਨੂੰ ਸੈਰ ਸਪਾਟੇ ਲਈ ਜਿਥੇ ਦੇਸ਼ ਵਿਚ ਸੱਦਣ ਲਈ ਉਪਰਾਲੇ ਕੀਤੇ ਜਾਂਦੇ ਹਨ, ਉਥੇ ਅੱਜ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐਨ.ਸੀ.ਆਰ.ਬੀ.) ਕਿਹਾ ਹੈ ਕਿ ਵਿਦੇਸ਼ੀਆਂ ਲਈ ਭਾਰਤ ‘ਚ ਦਿੱਲੀ ਸਭ ਤੋਂ ਅਸੁਰੱਖਿਅਤ ਸਥਾਨ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਸੈਲਾਨੀਆਂ ਦੇ ਖਿਲਾਫ ਹੋਈਆਂ ਅਪਰਾਧਕ ਘਟਨਾਵਾਂ ‘ਚ 40 ਫੀਸਦੀ ਰਾਸ਼ਟਰੀ ਰਾਜਧਾਨੀ ‘ਚ ਹੋਈਆਂ। ਅੰਕਡ਼ਿਆਂ ਅਨੁਸਾਰ ਪਿਛਲੇ ਸਾਲ (1016 ‘ਚ ਦੇਸ਼ ਭਰ ‘ਚ ਵਿਦੇਸ਼ੀ ਨਾਗਰਿਕਾਂ ਦੇ ਖਿਲਾਫ ਅਪਰਾਧ ਦੇ ਕੁੱਲ 382 ਮਾਮਲੇ ਦਰਜ ਕੀਤੇ ਗਏ, ਜਿਸ ‘ਚ 154 ਮਾਮਲੇ ਦਿੱਲੀ ‘ਚ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਅਤੇ ਪੁਡੂਚੇਰੀ ਦਾ ਸਥਾਨ ਹੈ।
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਨਿਯੁਕਤ
ਵਾਈਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਭਾਰਤੀ ਜਲ ਸੈਨਾ ਦੇ ਨਵੇਂ ਚੀਫ਼ ਨਿਯੁਕਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਵਾਈਸ ਐਡਮਿਰਲ ਦਿਨੇਸ਼ ਕੁਮਾਰ...