ਪੁਰਸ਼ਾਂ ਦੀ ਨਸਬੰਦੀ ‘ਚ ਵਿਸ਼ੇਸ਼ ਕਾਰਗੁਜ਼ਾਰੀ ਪੇਸ਼ ਕਰਨ ਵਾਲੇ ਨੂੰ ਕੀਤਾ ਜਾਵੇਗਾ ਸਨਮਾਨਿਤ

1845

 

ਲੁਧਿਆਣਾ  ਸਿਹਤ ਨਿਰਦੇਸ਼ਕ ਡਾ. ਰਾਜੀਵ ਭੱਲਾ ਨੇ ਐਲਾਨ ਕੀਤਾ ਹੈ ਕਿ 21 ਨਵੰਬਰ ਤੋਂ 4 ਦਸੰਬਰ ਤੱਕ ਸ਼ੁਰੂ ਹੋਏ 15 ਦਿਨਾ ਐੱਨ. ਐੱਸ. ਵੀ. ਪ੍ਰੋਗਰਾਮ ਦੇ ਤਹਿਤ ਪੁਰਸ਼ਾਂ ਦੀ ਨਸਬੰਦੀ ‘ਚ ਵਿਸ਼ੇਸ਼ ਕਾਰਗੁਜ਼ਾਰੀ ਪੇਸ਼ ਕਰਨ ਵਾਲੇ ਸਟੇਟ ਪੱਧਰ ‘ਤੇ ਪ੍ਰੋਗਰਾਮ ‘ਚ ਸਨਮਾਨਿਤ ਕੀਤਾ ਜਾਵੇਗਾ। ਡਾ. ਰਾਜੀਵ ਭੱਲਾ ਲੁਧਿਆਣਾ ਦੌਰੇ ਦੌਰਾਨ ਸੀਨੀਅਰ ਮੈਡੀਕਲ ਅਫਸਰਾਂ ਅਤੇ ਪ੍ਰੋਗਰਾਮ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ‘ਚ ਸਟਾਫ ਅਤੇ ਗੈਰ-ਸਰਕਾਰੀ ਸੰਸਥਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਵਿਭਾਗ ਵਲੋਂ ਐੱਨ. ਐੱਸ. ਵੀ. ਪ੍ਰੋਗਰਾਮ ਦਾ ਥੀਮ ‘ਜ਼ਿੰਮੇਵਾਰ ਪੁਰਸ਼ ਦੀ ਪਛਾਣ, ਪਰਿਵਾਰ ਨਿਯੋਜਨ ‘ਚ ਦਿਉ ਯੋਗਦਾਨ’ ਰੱਖਿਆ ਗਿਆ ਹੈ।