ਚੰਡੀਗੜ•, 19 ਨਵੰਬਰ (ਵਿਸ਼ਵ ਵਾਰਤਾ ) ਪੰਜਾਬ ਪੁਲਿਸ ਨੇ ਮਿੱਥਕੇ ਕਤਲ ਕਰਨ ਵਾਲੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਸਬੰਧ ਵਿੱਚ ਕਨੇਡਾ ਦੀ ਐਨ.ਡੀ.ਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਵੱਲੋਂ ਲਗਾÎਏ ਤਸ਼ੱਦਦ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਹਰ ਸਮੇਂ ਕਾਨੂੰਨ ਦੇ ਦਾਇਰੇ ਵਿਚ ਰਹਿਕੇ ਹੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਪਰਿਵਾਰਕ ਮੈਬਰਾਂ ਅਤੇ ਯੂ.ਕੇ. ਹਾਈ ਕਮਿਸ਼ਨ ਨੂੰ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।
ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਤਲਾਂ ਦੇ ਦੋਸ਼ੀ ਜਗਤਾਰ ਸਿੰਘ ਜੱਗੀ ਖਿਲਾਫ਼ ਨਾ ਸਿਰਫ ਪੁਲਿਸ ਕੋਲ ਪੁਖ਼ਤਾ ਸਬੂਤ ਹਨ ਬਲਕਿ ਕਿਸੇ ਵੀ ਪੜਾਅ ‘ਤੇ ਪੁਲਿਸ ਵੱਲੋਂ ਦੋਸ਼ੀ ਨਾਲ ਦੁਰਵਿਹਾਰ ਨਹੀਂ ਕੀਤਾ ਗਿਆ। ਉਨ•ਾਂ ਇਹ ਵੀ ਕਿਹਾ ਕਿ ਪੁਲਸ ‘ਤੇ ਤਸ਼ੱਦਦ ਕਰਨ ਤੇ ਝੂਠਾ ਕੇਸ ਪਾਉਣ ਦੇ ਲਾਏ ਗਏ ਸਾਰੇ ਦੋਸ਼ ਖੋਖਲੇ ਹਨ।
ਉਨਾ ਕਿਹਾ ਕਿ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਆਗਿਆ ਦੇਣ ਦੇ ਨਾਲ-ਨਾਲ ਜੱਗੀ ਨੂੰ ਉਸਦੀ ਗ੍ਰਿਫਤਾਰੀ ਤੋਂ ਬਾਅਦ ਫ਼ੌਜ਼ਦਾਰੀ ਜ਼ਾਬਤਾ ਸੰਘ ਅਧੀਨ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਬੁਲਾਰੇ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੱਗੀ ਦੀ ਗ੍ਰਿਫਤਾਰੀ ਬਾਰੇ ਜਾਣਕਾਰੀ ਬਰਤਾਨਵੀ ਹਾਈ ਕਮਿਸ਼ਨ ਨੂੰ ਵੀ ਦਿੱਤੀ ਅਤੇ ਅਤੇ ਨਿਯਮਾਂ ਅਨੁਸਾਰ ਉਸਦੀ ਡਾਕਟਰੀ ਜਾਂਚ ਵੀ ਕਰਵਾਈ ਗਈ।
ਬੁਲਾਰੇ ਨੇ ਦੱਸਿਆ ਕਿ ਚੰਡੀਗੜ• ਸਥਿੱਤ ਬਰਤਾਨਵੀ ਹਾਈ ਕਮਿਸਨਰ ਇਸ ਮਾਮਲੇ ਵਿੱਚ ਲਗਾਤਾਰ ਡੀ.ਜੀ.ਪੀ. ਪੰਜਾਬ ਦੇ ਸੰਪਰਕ ਵਿੱਚ ਸਨ ਅਤੇ ਇਸ ਕੱਟੜ ਖਾਲਿਸਤਾਨੀ ਸਮਰਥਕ ਜੱਗੀ ਨੂੰ ਗ੍ਰਿਫਤਾਰ ਕਰਨ ਸਬੰਧੀ ਬਰਤਾਨਵੀ ਦੂਤ ਨੇ ਕੋਈ ਕਿੰਤੂ ਨਹੀਂ ਕੀਤਾ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਜੱਗੀ ਜਿਸ ਖਿਲਾਫ ਪੁਲਿਸ ਕੋਲ ਪੁਖਤਾ ਸਬੂਤਾਂ ਦਾ ਭੰਡਾਰ ਹੈ। ਉਸ ਨੂੰ 17 ਨਵੰਬਰ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਫਰੀਦਕੋਟ ਜੇਲ ਭੇਜਣ ਤੋਂ ਪਹਿਲਾਂ ਕਈ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤੀ ਹੁਕਮਾਂ ‘ਤੇ ਪੁਲਿਸ ਰਿਮਾਂਡ ‘ਤੇ ਰਿਹਾ ਹੈ। ਉਨ•ਾਂ ਕਿਹਾ ਕਿ 4 ਨਵੰਬਰ, 2017 ਨੂੰ ਦਕੋਹਾ ਫਾਟਕ ਜਲੰਧਰ ਤੋਂ ਗ੍ਰਿਫਤਾਰ ਕੀਤਾ ਜੱਗੀ ਗ੍ਰਿਫਤਾਰੀ ਵਾਲੇ ਦਿਨ ਤੋਂ ਅੱਜ ਤੱਕ ਲਗਾਤਾਰ ਡਾਕਟਰੀ ਦੇਖ-ਰੇਖ ਅਧੀਨ ਹੈ ਅਤੇ ਉਸ ਦੇ ਸ਼ਿਤੇਦਾਰ ਤੇ ਪਰਿਵਾਰਕ ਮੈਂਬਰ ਵੀ ਉਸ ਨੂੰ ਮਿਲੇ ਹਨ। ਉਨ•ਾਂ ਦੱਸਿਆ ਕਿ 15 ਨਵੰਬਰ ਵਾਲੇ ਦਿਨ ਜਗਤਾਰ ਜੱਗੀ ਨੂੰ ਉਸਦਾ ਵਕੀਲ ਜਗਪ੍ਰੀਤ ਸਿੰਘ ਚੱਢਾ ਰਾਤ ਨੂੰ 8-9 ਵਜੇ ਮਿਲਿਆ ਜਦਕਿ ਬਰਤਾਨਵੀ ਹਾਈ ਕਮਿਸ਼ਨ ਦੀ ਟੀਮ ਦੇ ਮਾਰਗਰੇਟ ਪੈਟਰਿਜ ਅਤੇ ਕੌਂਸਲਰ ਅਫਸਰ ਅਮਿਤ ਕੁਟੇਚਾ ਵੀ ਉਸ ਨੂੰ ਮਿਲ ਚੁੱਕੇ ਹਨ।
ਜੱਗੀ ਦੀ ਵੱਖ-ਵੱਖ ਸੰਗੀਨ ਜ਼ੁਰਮਾਂ, ਸਾਜ਼ਿਸਾਂ ਰਚਣ ਅਤੇ ਮਿੱਥਕੇ ਕਤਲ ਕਰਨ ਲਈ ਕੇ.ਐਲ.ਐਫ਼. ਦੇ ਅੱਤਵਾਦੀ ਗੁੱਟ ਖਾਤਰ ਹਥਿਆਰਾਂ ਵਾਸਤੇ ਪੈਸੇ ਇਕੱਠੇ ਕਰਨ ਵਿੱਚ ਸ਼ਮੂਲੀਅਤ ਦਾ ਖੁਲਾਸਾ ਕਰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਵਿਅਕਤੀ ਕੋਵੈਂਟਰੀ, ਬਰਤਾਨੀਆਂ ਰਹਿੰਦੇ ਗੁਰਸ਼ਰਨਬੀਰ ਸਿੰਘ ਦੇ ਸੰਪਰਕ ਵਿੱਚ ਆਇਆ ਜੋ ਕਿ ਜੁਲਾਈ 2009 ਵਿੱਚ ਪੰਜਾਬ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਹੋਏ ਕਤਲ ਵਿੱਚ ਦੋਸ਼ੀ ਹੈ।
ਬੁਲਾਰੇ ਨੇ ਦੱਸਿਆ ਕਿ ਜਗਤਾਰ ਸਿੰਘ ਜੱਗੀ ਪਾਕਿਸਤਾਨ ਰਹਿੰਦੇ ਕੇ.ਐਲ.ਐਫ਼. ਦੇ ਅੱਤਵਾਦੀ ਹਰਮੀਤ ਸਿੰਘ ਪੀ.ਐਚ.ਡੀ. ਅਤੇ ਗ੍ਰਿਫ਼ਤਾਰ ਕੀਤੇ ਗਏ ਜੰਮੂ ਵਾਸੀ ਤਲਜੀਤ ਸਿੰਘ ਜਿੰਮੀ, ਜੋ ਕਿ ਹੁਣ ਮੈਰੀ ਹਿੱਲ ਸੜਕ, ਗਲਾਸਗੋ, ਸਕਾਟਲੈਂਡ ਦਾ ਵਾਸੀ ਹੈ, ਨੂੰ 30 ਅਕਤੂਬਰ, 2017 ਵਿੱਚ ਮਿਲਿਆ ਸੀ ਅਤੇ ਹਥਿਆਰਾਂ ਲਈ ਪੈਸੇ ਜੁਟਾਉਣ ਦੀ ਮੰਗ ਕੀਤੀ ਸੀ। ਜਿੰਮੀ ਸਾਲ 2012 ਵਿੱਚ ਪੜਨ ਲਈ ਬਰਤਾਨੀਆਂ ਗਿਆ ਸੀ ਪਰ ਸਾਲ 2014 ਵਿੱਚ ਵੀਜ਼ੇ ਦੀ ਮਿਆਦ ਲੰਘਣ ਪਿੱਛੋਂ ਉਹ ਗਲਾਸਗੋ ਵਿੱਚ ਗੈਰਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ।
ਉਨਾਂ ਦੱਸਿਆ ਕਿ ਮਾਰਚ 2016 ਵਿੱਚ ਹਰਮੀਤ ਸਿੰਘ ਪੀ.ਐਚ.ਡੀ. ਨੇ ਆਪਣੇ ਅੱਤਵਾਦੀ ਗਰੁੱਪ ਲਈ ਜੱਗੀ ਤੋਂ ਕੁੱਝ ਦੇਸੀ ਪਸਤੌਲ ਵੀ ਮੰਗੇ। ਇਸ ਪਿੱਛੋਂ ਅਪ੍ਰੈਲ 2016 ਵਿੱਚ ਜੱਗੀ ਨੇ ਤਲਜੀਤ ਸਿੰਘ ਜਿੰਮੀ ਨੂੰ ਜੰਮੂ ਵਿੱਚਲੇ ਆਪਣੇ ਸੂਤਰਾਂ ਰਾਹੀਂ ਪਸਤੌਲ ਭੇਜਣ ਲਈ ਕਿਹਾ ਅਤੇ ਇਹ ਹਥਿਆਰ ਲੈਣ ਲਈ ਜੱਗੀ ਨੇ ਨਵੰਬਰ 2016 ਵਿੱਚ ਗਲਾਸਗੋ ਵਿਖੇ ਜਿੰਮੀ ਨੂੰ 3000 ਪੌਂਡ ਵੀ ਦਿੱਤੇ ਸਨ ਅਤੇ ਜਿੰਮੀ ਨੇ ਇਹ ਪਸਤੌਲ ਖਰੀਦਣ ਉਪਰੰਤ ਜ਼ਫ਼ਰਵਾਲ, ਗੁਰਦਾਸਪੁਰ ਨੇੜੇ ਇੱਕ ਮੀਲ ਪੱਥਰ ਨੇੜੇ ਦੱਬ ਦਿੱਤੇ ਸਨ।
ਇਸ ਪਿੱਛੋਂ ਜਿੰਮੀ ਨੇ ਵਟਸਐਪ ਰਾਹੀਂ ਜੱਗੀ ਨੂੰ ਹਥਿਆਰਾਂ ਵਾਲੀ ਜਗ•ਾ ਦੀਆਂ ਤਸਵੀਰਾਂ ਵੀ ਭੇਜੀਆਂ ਅਤੇ ਪਾਕਿਸਤਾਨ ਰਹਿੰਦੇ ਹਰਮੀਤ ਸਿੰਘ ਪੀ.ਐਚ.ਡੀ. ਨੂੰ ਵੀ ਇਸ ਬਾਰੇ ਦੱਸ ਦਿੱਤਾ ਜਿਸ ਨੇ ਇਹ ਹਥਿਆਰ ਉਥੋਂ ਚੁੱਕਵਾ ਲਏ ਸਨ।
ਉਨਾਂ ਕਿਹਾ ਕਿ ਪੁਲਿਸ ਕੋਲ ਠੋਸ ਸਬੂਤ ਹੱਥ ਲੱਗੇ ਹਨ ਕਿ ਜੱਗੀ ਨੇ 2016-2017 ਦੌਰਾਨ ਬਰਤਾਨੀਆਂ ਨਿਵਾਸੀ ਗੁਰਸ਼ਰਨਬੀਰ ਸਿੰਘ ਅਤੇ ਹਰਮੀਤ ਸਿੰਘ ਪੀ.ਐਚ.ਡੀ. ਨਾਲ ਮਿਲਕੇ ਪੰਜਾਬ ਵਿੱਚ ਹਿੰਦੂ ਨੇਤਾਵਾਂ ਅਤੇ ਹੋਰਨਾਂ ਨੂੰ ਮਿੱਥਕੇ ਮਾਰਨ ਲਈ ਸਾਜ਼ਿਸਾਂ ਘੜੀਆਂ। ਜੱਗੀ ਇਨਾਂ ਦੋਵਾਂ ਅੱਤਵਾਦੀਆਂ ਨਾਲ ਸੰਪਰਕ ਵਿੱਚ ਰਿਹਾ ਅਤੇ ਗੈਂਗਸਟਰ ਧਰਮਿੰਦਰ ਸਿੰਘ ਗੁਗਨੀ ਦੀ ਮੱਦਦ ਨਾਲ ਆਪਣੇ ਨਿਸ਼ਾਨਿਆਂ ਨੂੰ ਚੁਣਨਾ, ਅੱਤਵਾਦੀ ਗਰੁੱਪ ਖੜਾ ਕਰਨਾ ਅਤੇ ਇਸ ਗਰੁੱਪ ਲਈ ਮਾਰੂ ਹਥਿਆਰਾਂ ਦਾ ਇੱਤਜ਼ਾਮ ਕਰਦਾ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਗੁਗਨੀ ਆਪਣੇ ਜਾਣੂ ਉਤਰ ਪ੍ਰਦੇਸ ਅਤੇ ਬਿਹਾਰ ਦੇ ਸੰਪਰਕ ਸੂਤਰਾਂ ਰਾਹੀਂ ਇਸ ਅੱਤਵਾਦੀ ਗਰੁੱਪ ਲਈ ਹਥਿਆਰਾਂ ਦਾ ਪ੍ਰਬੰਧ ਕਰਦਾ ਰਿਹਾ ਹੈ।
ਬੁਲਾਰੇ ਨੇ ਦੱਸਿਆ ਕਿ ਪੁਲਿਸ ਦੀ ਤਫ਼ਤੀਸ਼ ਵੇਲੇ ਇਹ ਵੀ ਖੁਲਾਸਾ ਹੋਇਆ ਕਿ ਅਗਸਤ 2016 ਵਿੱਚ ਜੱਗੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਕਨੇਡਾ ਦੇ ਸ਼ਹਿਰ ਸੱਰੀ ਗਿਆ ਸੀ ਜਿੱਥੇ ਉਹ ਪੰਜਾਬ ਵਿੱਚ ਅੱਤਵਾਦ ਨੂੰ ਮੁੜ• ਸੁਰੀਤ ਕਰਨ ਲਈ ਕਈ ਅੱਤਵਾਦੀਆਂ ਨੂੰ ਵੀ ਮਿਲਿਆ ਜਿਨਾਂ ਵਿੱਚ ਸਤਿੰਦਰਪਾਲ ਸਿੰਘ ਗਿੱਲ, ਮਨਿੰਦਰਪਾਲ ਸਿੰਘ ਬੁਆਲ ਤੇ ਪਰਉਪਕਾਰ ਸਿੰਘ ਉਰਫ਼ ਪੈਰੀ ਵੀ ਸੀ। ਇਸੇ ਦੌਰਾਨ ਗੁਰਸ਼ਰਨਬੀਰ ਸਿੰਘ ਨੇ ਵੀ ਬਰਤਾਨੀਆਂ ਤੋਂ ਸੱਰੀ ਵਿੱਚ ਆ ਕੇ ਜੱਗੀ ਨਾਲ ਮੁਲਾਕਾਤ ਕੀਤੀ।
ਵੱਡੀ ਖ਼ਬਰ; ਜਲੰਧਰ ਵੈਸਟ ਤੋਂ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਆਪਣਾ ਅਸਤੀਫ਼ਾ
ਵੱਡੀ ਖ਼ਬਰ; ਜਲੰਧਰ ਵੈਸਟ ਤੋਂ ਐਮ ਐਲ ਏ ਸ਼ੀਤਲ ਅੰਗੁਰਾਲ ਨੇ ਵਿਧਾਨ ਸਭਾ ਸਪੀਕਰ ਨੂੰ ਭੇਜਿਆ ਆਪਣਾ ਅਸਤੀਫ਼ਾ