ਚੰਡੀਗੜ੍ਹ, 18 ਨਵੰਬਰ ( ਵਿਸ਼ਵ ਵਾਰਤਾ ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਾਨੁਸ਼ੀ ਛਿੱਲਰ ਨੂੰ ਚੀਨ ਦੇ ਸਾਂਯਾ ਵਿਚ ਮਿਸ ਵਰਡ 2017 ਜਿੱਤਣ[‘ਤੇ ਵੱਧਾਈ ਦਿੱਤੀ। 21 ਸਾਲ ਦੀ ਮਾਨੁਸ਼ੀ ਛਿੱਲਰ ਹਰਿਆਣਾ ਨਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਲ 2000 ਵਿਚ ਪ੍ਰਿਯੰਕਾ ਚ’ੋਪੜਾ ਦੇ ਜਿੱਤਣ ਦੇ 16 ਸਾਲ ਤ’ੋਂ ਬਾਅਦ ਹਰਿਆਣਾ ਦੀ ਕੁੜੀ ਮਾਨੁਸ਼ੀ ਨੇ ਇਸ ਤਾਜ ਮਿਸ ਵਰਡ ਜਿੱਤ ਕੇ ਦੇਸ਼ ਅਤੇ ਰਾਜ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਤ’ੋਂ ਪਹਿਲਾਂ ਮਾਨੁਸ਼ੀ ਨੇ ਫੇਮਿਨਾ ਮਿਸ ਇੰਡਿਆ 2017 ਦਾ ਤਾਜ ਵੀ ਜਿੱਤਿਆ ਹੈ।