ਹਰਿਆਣਾ ‘ਚ 59,980 ਕੁਇੰਟਲ ਤੋਂ ਵੱਧ ਖੰਡ ਦਾ ਉਤਪਾਦਨ

69


ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) – ਮੌਜੂਦਾ ਗੰਨਾ ਪਿਰਾਈ ਮੌਸਮ ਦੇ ਦੌਰਾਨ ਸੂਬੇ ਦੀ ਸਹਿਕਾਰੀ ਖੰਡ ਮਿਲਾਂ ਨੇ ਹੁਣ ਤਕ ਸੱਭ ਤੋ ਵੱਧ 13.67 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 59,980 ਕੁਇੰਟਲ ਤੋਂ ਵੱਧ ਖੰਡ ਦਾ ਉਤਪਾਦਨ ਕੀਤਾ ਹੈ।
ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫ਼ੈਡਰੇਸ਼ਨ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ਼ਾਹਬਾਦ ਸਰਕਾਰੀ ਖੰਡ ਮਿੱਲ ਨੇ ਸੱਭ ਤੋ ਵੱਧ 1.87 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 5500 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ। ਇਸ ਤੋ ਬਾਅਦ ਰੋਹਤਕ ਸਹਿਕਾਰੀ ਖੰਡ ਮਿੱਲ ਨੇ 3.93 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 24830 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ। ਸਹਿਕਾਰੀ ਖੰਡ ਮਿੱਲ ਮਹਿਮ ਨੇ 1.70 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 5700 ਕੁਇੰਟਲ ਖੰਡ ਦਾ ਊਤਪਾਦਨ ਕੀਤਾ ਹੈ। ਸਹਿਕਾਰੀ ਖੰਡ ਕੈਥਲ ਮਿੱਲ ਨੇ 1.46 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 6400 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ।
ਸਹਿਕਾਰੀ ਖੰਡ ਮਿੱਲ ਸੋਨੀਪਤ ਨੇ 0.45 ਲੱਖ ਕੁਇੰਟਲ ਗੰਨੇ ਦੀ ਪਿਰਾਈ ਕੀਤੀ। ਇਸ ਤਰ੍ਹਾਂ, ਪਾਣੀਪਤ ਸਹਿਕਾਰੀ ਖੰਡ ਮਿੱਲ ਨੇ 0.68 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 2100 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ। ਸਹਿਕਾਰੀ ਖੰਡ ਮਿੱਲ ਜੀਂਦ ਨੇ 1.3 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 7775 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ। ਕਰਨਾਲ ਸਹਿਕਾਰੀ ਖੰਡ ਮਿੱਲ ਨੇ 1.47 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 6910 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ। ਖੰਡ ਮਿੱਲ ਪਲਵਲ ਨੇ 0.78 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 765 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ।
ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਸਹਿਕਾਰੀ ਖੰਡ ਮਿੱਲਾਂ ਵਿਚ ਹੁਣ ਤਕ ਦੀ ਔਸਤ ਸ਼ੂਗਰ ਰਿਕਵਰੀ 7.99 ਫ਼ੀਸਦੀ ਰਹੀ ਹੈ।