ਮਿਲਕਫੈੱਡ, ਸ਼ੁਗਰਫੈੱਡ, ਮਾਰਕਫੈੱਡ ਅਤੇ ਹੋਰ ਸਹਿਕਾਰੀ ਅਦਾਰਿਆਂ ਨੂੰ ਆਰਥਿਕ ਪੱਖੋਂ ਹੋਰ ਮਜਬੂਤ ਕੀਤਾ ਜਾਵੇਗਾ : ਬੈਂਸ

53

ਚੰਡੀਗੜ੍ਹ 15 ਨਵੰਬਰ (ਵਿਸ਼ਵ ਵਾਰਤਾ): ਸਹਿਕਾਰਤਾ ਲਹਿਰ ਦੀ ਮਜਬੂਤੀ ਨਾਲ ਹੀ ਪੰਜਾਬ ਦੀ ਆਰਥਿਕ ਅਵਸਥਾ ਖਾਸ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਇਹਪ੍ਰਗਟਾਵਾ ਸ਼੍ਰੀ ਅਰਵਿੰਦਰ ਸਿੰਘ ਬੈਂਸ, ਰਜਿਸਟਰਾਰ ਸਹਿਕਾਰੀ, ਸਭਾਵਾਂ, ਪੰਜਾਬ ਵੱਲੋਂ 64ਵਾਂ ਸਰਬ ਭਾਰਤੀ ਸਹਿਕਾਰਤਾ ਸਪਤਾਹ ਦੇ ਆਯੋਜਨ ਮੌਕੇ ਕਿਹਾ। ਇਸ ਆਯੋਜਨ ਮੌਕੇਸਹਿਕਾਰਤਾ: ਉਤਪਾਦਕ ਤੋਂ ਖਪਤਕਾਰ ਤੱਕ ਅਤੇ ਖੇਤੀ ਵਿਭਿੰਨਤਾ ਅਤੇ ਗੰਨੇ ਦੇ ਵਿਕਾਸ ਬਾਰੇ ਸੈਮੀਨਾਰ ਕਰਵਾਏ ਗਏ।

ਆਪਣੇ ਸੰਬੋਧਨ ਵਿਚ ਸ਼੍ਰੀ ਬੈਂਸ ਨੇ ਕਿਹਾ ਕਿ ਪੰਜਾਬ ਸਰਾਕਰ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਤੁਰੰਤ ਰਿਲੀਜ ਕਰਨ ਦੇ ਹੁਕਮ ਕੀਤੇ ਗਏ ਹਨ ਅਤੇ ਇਹਰਾਸ਼ੀ ਤੁਰੰਤ ਹੀ ਗੰਨਾ ਕਾਸ਼ਤਕਾਰਾਂ ਦੇ ਖਾਤੇ ਵਿੱਚ ਸਿੱਧੀ ਤਬਦੀਲ ਕੀਤੀ ਜਾ ਰਹੀ ਹੈ।  ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 1956-57 ਵਿੱਚ ਸਥਾਪਿਤ ਪੰਜਾਬ ਦੀ ਸਭ ਤੋਂ ਪੁਰਾਣੀਸਹਿਕਾਰੀ ਖੰਡ ਮਿੱਲ, ਭੋਗਪੁਰ ਦੇ ਵਿਸਥਾਰ ਅਤੇ ਆਧੁਨਿਕੀਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਉੱਪਰ ਜਲਦੀ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

ਰਜਿਸਟਰਾਰ, ਸਹਿਕਾਰੀ ਸਭਾਵਾਂ ਨੇ ਦੱਸਿਆ ਗਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਵੱਲੋਂ ਮਿਲਕਫੈੱਡ, ਸ਼ੂਗਰਫੈੱਡ, ਮਾਰਕਫੈੱਡ ਅਤੇ ਹੋਰ ਸਹਿਕਾਰੀਅਦਾਰਿਆਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਸਹਿਕਾਰਤਾ ਲਹਿਰ ਰਾਹੀਂ ਹੀ ਪੰਜਾਬ ਦੇ ਕਿਸਾਨ ਦੀ ਆਰਥਿਕਤਾ ਨੂੰ ਹੁੰਗਾਰਾ ਦਿੱਤਾ ਜਾ ਸਕਦਾ ਹੈ।ਇਸ ਅਧੀਨ ਪੇਂਡੂ ਸਹਿਕਾਰੀ ਸਭਾਵਾਂ ਨੂੰ ਹੋਰ ਕਾਰਜਸ਼ੀਲ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਸਮਾਗਮ ਦੀ ਪ੍ਰਧਾਨਗੀ ਸ਼੍ਰੀ ਅਰੁਣ ਸ਼ੇਖੜੀ ਮੈਨੇਜਿੰਗ ਡਾਇਰੈਕਟਰ ਸ਼ੁਗਰਫੈਡ ਵੱਲੋਂ ਗੰਨਾ ਕਾਸ਼ਤਾਕਾਰਾਂ ਨੂੰ ਅਪੀਲ ਕੀਤੀ ਗਈ ਕਿ ਮਿੱਲਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰਲਈ ਸਾਫ ਅਤੇ ਉੱਚ ਕੁਆਲਿਟੀ ਦਾ ਗੰਨਾ ਸਪਲਾਈ ਕੀਤਾ ਜਾਵੇ । ਉਨਾਂ ਵੱਲੋਂ ਕਿਸਾਨਾਂ ਨੂੰ ਸੀਜਨ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾਂ ਆਉਣ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇਸਹਿਕਾਰੀ ਖੰਡ ਮਿੱਲ, ਮੋਰਿੰਡਾ ਦੇ ਚੇਅਰਮੈਨ ਸ੍ਰ:ਅਰਵਿੰਦਰ ਸਿੰਘ ਰੰਗੀ ਸ਼ਾਮਲ ਸਨ।