ਭਾਰਤ ਤੇ ਸ੍ਰੀਲੰਕਾ ਵਿਚਾਲੇ 3 ਟੈਸਟ ਮੈਚਾਂ ਦੀ ਲੜੀ ਦਾ ਆਗਾਜ਼ ਕੱਲ੍ਹ ਤੋਂ

112


ਕੋਲਕਾਤਾ, 15 ਨਵੰਬਰ – ਭਾਰਤ ਅਤੇ ਸ੍ਰੀਲੰਕਾ ਵਿਚਾਲੇ 3 ਟੈਸਟ ਮੈਚਾਂ ਦੀ ਲੜੀ ਦਾ ਆਗਾਜ਼ ਕੱਲ੍ਹ 16 ਨਵੰਬਰ ਤੋਂ ਹੋਣ ਜਾ ਰਿਹਾ ਹੈ| ਪਹਿਲਾ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਖੇਡਿਆ ਜਾਵੇਗਾ|
ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਸ੍ਰੀਲੰਕਾ ਦਾ ਦੌਰਾ ਕੀਤਾ ਸੀ ਅਤੇ ਟੈਸਟ ਸੀਰੀਜ 4-0 ਨਾਲ ਜਿੱਤ ਕੇ ਮੇਜ਼ਬਾਨ ਟੀਮ ਨੂੰ ਕਰਾਰ ਮਾਤ ਦਿੱਤੀ ਸੀ ਅਤੇ ਹੁਣ ਟੀਮ ਇੰਡੀਆ ਫਿਰ ਤੋਂ ਸ੍ਰੀਲੰਕਾ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਹੈ| ਇਸ ਤੋਂ ਇਲਾਵਾ ਸ੍ਰੀਲੰਕਾਈ ਟੀਮ ਵੀ ਭਾਰਤ ਖਿਲਾਫ ਜਿੱਤ ਲਈ ਮੈਦਾਨ ਵਿਚ ਉਤਰੇਗੀ|
ਸ੍ਰੀਲੰਕਾ ਭਾਰਤ ਦੌਰੇ ਉਤੇ 3 ਟੈਸਟ, 3 ਵਨਡੇ ਅਤੇ 3 ਟੀ-ਟਵੰਟੀ ਮੈਚ ਖੇਡੇਗੀ|