ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ) – ਕ੍ਰਿਕਟਰ ਯੁਵਰਾਜ ਸਿੰਘ ਦੀ ਮਾਂ ਸ਼ਬਨਮ ਵੱਲੋਂ ਜ਼ਿਲ੍ਹਾ ਅਦਾਲਤ ਵਿਚ ਦਾਇਰ ਕੀਤੇ ਮਾਨਹਾਨੀ ਮਾਮਲੇ ਵਿਚ ਕੋਰਟ ਨੇ ਉਨ੍ਹਾਂ ਦੇ ਭਰਾ ਦੀ ਪਤਨੀ ਅਕਾਂਕਸ਼ਾ ਨੂੰ ਸੰਮਨ ਕੀਤਾ ਹੈ| ਸ਼ਬਨਮ ਨੇ ਪਿਛਲੇ ਸਾਲ ਇਹ ਕੇਸ ਦਾਇਰ ਕਰਕੇ ਕਿਹਾ ਸੀ ਕਿ ਆਕਾਂਕਸ਼ਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ|
ਸ਼ਬਨਮ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਉਸ ਦਾ ਵੱਡਾ ਬੇਟਾ ਯੁਵਰਾਜ ਸਿੰਘ ਭਾਰਤੀ ਕ੍ਰਿਕਟ ਟੀਮ ਵਿਚ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਦੀ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਪਹਿਚਾਣ ਹੈ| ਪਰ ਅਕਾਂਕਸ਼ਾ ਨੇ ਪਿਛਲੇ ਸਾਲ ਰਿਐਲਿਟੀ ਸ਼ੋਅ ਬਿੱਗ ਬਾਸ ਵਿਚ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਗਲਤ ਕਿਹਾ ਸੀ ਜਿਸ ਨਾਲ ਉਨ੍ਹਾਂ ਦੀ ਛਵੀ ਖਰਾਬ ਹੋਈ ਹੈ| ਯੁਵਰਾਜ ਸਿੰਘ ਦੇ ਪਰਿਵਾਰ ਵੱਲੋਂ ਪੇਸ਼ ਹੋਏ ਵਕੀਲ ਦਮਨਵੀਰ ਸਿੰਘ ਸੋਬਤੀ ਦੇ ਅਨੁਸਾਰ ਕੋਰਟ ਨੇ ਕਿਹਾ ਹੈ ਕਿ ਅਕਾਂਕਸ਼ਾ ਨੂੰ ਹੁਣ ਬਤੌਰ ਦੋਸ਼ੀ ਕੋਰਟ ਵਿਚ ਆਉਣਾ ਹੋਵੇਗਾ ਅਤੇ ਬੇਲ ਬਾਂਡ ਭਰ ਕੇ ਟ੍ਰਾਇਲ ਫੇਸ ਕਰਨਾ ਹੋਵੇਗਾ| ਕੇਸ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ|
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ ਮੁੰਬਈ, 25 ਅਪ੍ਰੈਲ (IANS,ਵਿਸ਼ਵ ਵਾਰਤਾ) ਬੀਐਮਸੀ ਡਿਜ਼ਾਸਟਰ ਕੰਟਰੋਲ ਨੇ ਇੱਥੇ ਦੱਸਿਆ ਕਿ...