ਚੰਡੀਗੜ•, 13 ਨਵੰਬਰ:
ਪੰਜਾਬ ਰਾਜ ਵਿੱਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ 16723771 ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ। ਇਸ ਵਿੱਚ 13 ਨਵੰਬਰ ਨੂੰ ਕੀਤੀ ਗਈ 145609 ਟਨ ਝੋਨੇ ਦੀ ਖਰੀਦ ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 13 ਅਕਤੂਬਰ ਸ਼ਾਮ ਤੱਕ ਹੋਈ ਕੁੱਲ 16723771 ਟਨ ਝੋਨੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 16469373 ਟਨ ਝੋਨੇ (98.5 ਫੀਸਦੀ) ਜਦਕਿ ਮਿਲ ਮਾਲਕਾਂ ਨੇ 254398 ਟਨ (1.5 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ।
ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 5544387 ਟਨ (33.2 ਫੀਸਦੀ), ਮਾਰਕਫੈੱਡ 3660859 ਟਨ (21.9 ਫੀਸਦੀ), ਪਨਸਪ 3574809 ਟਨ (21.4 ਫੀਸਦੀ) ਜਦਕਿ ਪੰਜਾਬ ਰਾਜ ਗੁਦਾਮ ਨਿਗਮ 1665652 ਟਨ (10.0 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1662052 ਟਨ (9.9 ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ। ਉਨ•ਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ 361614 ਟਨ (2.2 ਫੀਸਦੀ ) ਝੋਨੇ ਦੀ ਖਰੀਦ ਕੀਤੀ ਗਈ ਹੈ।
ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ
ਸਾਰਿਆਂ ਮੁੱਦਿਆਂ ਨਾਲੋ ਵੱਡਾ ਮੁੱਦਾ ਲੈ ਕੇ ਐਚ ਐਸ ਫੁਲਕਾ ਹੋਏ ਮੀਡੀਆ ਨੂੰ ਮੁਖਾਤਿਬ ਚੰਡੀਗੜ੍ਹ, 18ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ ਪੁੱਜੇ ਸੀਨੀਅਰ...