ਚੰਡੀਗੜ੍ਹ, 12 ਨਵੰਬਰ:
ਪੰਜਾਬ ਰਾਜ ਵਿੱਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ 16578162 ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ। ਇਸ ਵਿੱਚ 12 ਨਵੰਬਰ ਨੂੰ ਕੀਤੀ ਗਈ 93060 ਟਨ ਝੋਨੇ ਦੀ ਖਰੀਦ ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 12 ਅਕਤੂਬਰ ਸ਼ਾਮ ਤੱਕ ਹੋਈ ਕੁੱਲ 16578162 ਟਨ ਝੋਨੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 16324534 ਟਨ ਝੋਨੇ (98.5 ਫੀਸਦੀ) ਜਦਕਿ ਮਿਲ ਮਾਲਕਾਂ ਨੇ 253628 ਟਨ (1.5 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ।
ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 5489750 ਟਨ (33.1 ਫੀਸਦੀ), ਮਾਰਕਫੈੱਡ 3630576 ਟਨ (21.9 ਫੀਸਦੀ), ਪਨਸਪ 3543326 ਟਨ (21.4 ਫੀਸਦੀ) ਜਦਕਿ ਪੰਜਾਬ ਰਾਜ ਗੁਦਾਮ ਨਿਗਮ 1651735 ਟਨ (10.0 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1651551 ਟਨ (10.0 ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ 357596 ਟਨ (2.2 ਫੀਸਦੀ ) ਝੋਨੇ ਦੀ ਖਰੀਦ ਕੀਤੀ ਗਈ ਹੈ।