ਡੋਕਲਾਮ ਮੁੱਦੇ ‘ਤੇ ਜਾਪਾਨ ਨੇ ਭਾਰਤ ਨਾਲ ਮਿਲਾਇਆ ਹੱਥ, ਚੀਨ ਭੜਕਿਆ

666


ਟੋਕੀਓ, 17 ਅਗਸਤ : ਡੋਕਲਾਮ ਮੁੱਦੇ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਜਾਪਾਨ ਨੇ ਭਾਰਤ ਨਾਲ ਹੱਥ ਮਿਲਾ ਲਿਆ ਹੈ, ਜਿਸ ਤੋਂ ਬਾਅਦ ਚੀਨ ਭੜਕ ਉਠਿਆ ਹੈ| ਚੀਨ ਨੇ ਜਾਪਾਨ ਨੂੰ ਧਮਕੀ ਦਿੱਤੀ ਹੈ ਕਿ ਉਸ ਨੂੰ ਗੰਭੀਰ ਨਤੀਜਿਆਂ ਲਈ ਤਿਆਰ ਰਹਿਣਾ ਪਵੇਗਾ|
ਇਸ ਤੋਂ ਪਹਿਲਾਂ ਜਾਪਾਨ ਨੇ ਭਾਰਤ ਦਾ ਸਮਰਥਨ ਕਰਦਿਆਂ ਕਿਹਾ ਸੀ ਕਿ ਉਹ ਇਸ ਮਸਲੇ ਉਤੇ ਭਾਰਤ ਦੇ ਨਾਲ ਹੈ ਅਤੇ ਦੋਨਾਂ ਦੇਸ਼ਾਂ ਨੂੰ ਜੰਗ ਦੀ ਬਜਾਏ ਗੱਲਬਾਤ ਰਾਹੀਂ ਮਸਲੇ ਸੁਲਝਾਉਣੇ ਚਾਹੀਦੇ ਹਨ| ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੀ ਇਸ ਮੁੱਦੇ ਉਤੇ ਭਾਰਤ ਦਾ ਸਮਰਥਨ ਕਰ ਚੁੱਕਾ ਹੈ|