ਚੰਡੀਗੜ੍ਹ, 07 ਨਵੰਬਰ (ਵਿਸ਼ਵ ਵਾਰਤਾ) – ਹਰਿਆਣਾ ਦੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੀਰ ਪਾਲ ਸਰੋ ਨੇ ਵੀਡੀਓ ਕਾਨਫੈਰਸ ਰਾਹੀਂ ਸਾਰੇ ਜਿਲਿਆਂ ਦੇ ਸਿਟੀ ਮੈਜੀਟ੍ਰੇਟਾਂ ਅਤੇ ਜਿਲਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀਆਂ ਤੇ ਸਿੱਖ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜਾ ਰਾਜ ਪੱਧਰ ਸਮਾਪਨ ਸਮਾਰੋਹ 12 ਨਵੰਬਰ, 2017 ਨੂੰ ਸ਼ਾਨਦਾਰ ਢੰਗ ਨਾਲ ਅਨਾਜ ਮੰਡੀ ਜਗਾਧਰੀ, ਯਮੁਨਾਨਗਰ ਵਿਚ ਵੱਧ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਯਕੀਨੀ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਸਮਾਗਮ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਸਹੂਲਤ ਲਈ ਸਾਰੇ ਪ੍ਰਬੰਧਾਂ ਨੂੰ ਆਖੀਰੀ ਰੂਪ ਦਿੱਤਾ ਜਾ ਰਿਹਾ ਹੈ।
ਇਸ ਵੀਡੀਓ ਕਾਨਫੈਰਸ ਵਿਚ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦੀਆਂ ਤਿਆਰੀਆਂ ਦੇ ਲਈ ਸਾਰੇ ਗੁਰੂਦੁਆਰਿਆਂ ਤੋਂ ਸਵੇਰੇ ਇਸ ਸਮਾਗਮ ਬਾਰੇ ਐਲਾਨ ਕੀਤਾ ਜਾਵੇ ਅਤੇ ਸਿੱਖ ਸੰਸਥਾਵਾਂ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਸਾਰੇ ਜਿਲਿਆ ਵਿਚ ਇਕ ਪ੍ਰਚਾਰ ਵੈਨ ਪਿੰਡ-ਪਿੰਡ ਵਿਚ ਭੇਜੀ ਜਾਵੇਗੀ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸ ਰਾਜ ਪੱਧਰ ਸਮਾਰੋਹ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਅਕਾਸ਼ਵਾਣੀ ਅਤੇ ਕੇਬਲ ਰਾਹੀਂ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕੀਤਾ ਜਾਵੇਗਾ।
ਲੋਕ ਸਭਾ ਚੋਣਾਂ 2024 -13 ਰਾਜਾਂ ਵਿੱਚ 88 ਸੀਟਾਂ ‘ਤੇ ਵੋਟਿੰਗ ਕੱਲ੍ਹ
ਲੋਕ ਸਭਾ ਚੋਣਾਂ 2024 -13 ਰਾਜਾਂ ਵਿੱਚ 88 ਸੀਟਾਂ 'ਤੇ ਵੋਟਿੰਗ ਕੱਲ੍ਹ ਚੰਡੀਗੜ੍ਹ, 25ਅਪ੍ਰੈਲ(ਵਿਸ਼ਵ ਵਾਰਤਾ) 2024 ਦੀਆਂ ਲੋਕ ਸਭਾ ਚੋਣਾਂ...