ਟੋਲ ਪਲਾਜ਼ਾ ’ਤੇ ਟੋਲ ਨਹੀਂ ਲਿਆ ਜਾਵੇਗਾ -ਨਿਤਿਨ ਗਡਕਰੀ

227
Advertisement

ਕੋਰੋਨਾ ਵਾਇਰਸ ਕਰਕੇ ਨਿਤਿਨ ਗਡਕਰੀ ਦਾ ਵੱਡਾ ਐਲਾਨ ਟੋਲ ਪਲਾਜ਼ਾ ’ਤੇ ਟੋਲ ਨਹੀਂ ਲਿਆ ਜਾਵੇਗਾ

ਚੰਡੀਗੜ੍ਹ 26 ਮਾਰਚ( ਵਿਸ਼ਵ ਵਾਰਤਾ)- ਦੇਸ਼ ਭਰ ਚ ਕੋਵਿਡ -19 ਮਹਾਂਮਾਰੀ ਫੈਲਣ ਕਾਰਨ ਸੜਕ ਆਵਾਜਾਈ ਮੰਤਰਾਲੇ ਨੇ ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਟੋਲ ਇਕੱਤਰ ਕਰਨ ਦਾ ਕੰਮ ਮੁਲਤਵੀ ਕਰ ਦਿੱਤਾ ਹੈ। ਟੋਲ ਪਲਾਜ਼ਾ ‘ਤੇ ਬੁੱਧਵਾਰ ਸ਼ਾਮ ਤੋਂ 14 ਅਪ੍ਰੈਲ ਤੱਕ ਕੋਈ ਟੋਲ ਚਾਰਜ ਨਹੀਂ ਭਰਨਾ ਪਏਗਾ।

ਗਡਕਰੀ ਨੇ ਕਿਹਾ ਸੜਕ ਦਾ ਰੱਖ ਰਖਾਅ ਅਤੇ ਟੋਲ ਪਲਾਜ਼ਾ ‘ਤੇ ਜ਼ਰੂਰੀ ਚੀਜ਼ਾਂ ਦੀ ਉਪਲਬਧਤਾ ਆਮ ਰਹੇਗੀ।