ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਚ-ਸਰਪੰਚ ਤੇ ਗ਼੍ਰµਥੀ ਸਿµਘ ਅਹਿਮ ਯੋਗਦਾਨ ਪਾਉਣ: ਪ਼੍ਰੈਸ ਨੋਟ
ਕਰੋਨਾ ਨੂੰ ਦੂਸਰੇ ਪੜਾਅ ਤੇ ਰੋਕਣ ਲਈ ਲੋਕ ਘਰਾਂ ਵਿੱਚ ਰਹਿਣ: ਰਵੀਇੰਦਰ ਸਿੰਘ
ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਚ-ਸਰਪੰਚ ਤੇ ਗ਼੍ਰµਥੀ ਸਿµਘ ਅਹਿਮ ਯੋਗਦਾਨ ਪਾਉਣ: ਰਵੀਇੰਦਰ ਸਿੰਘ
ਸਰਕਾਰੀ ਤੇ ਪੇਂਡੂ ਹਸਪਤਾਲਾਂ ਵੱਲ ਵਿਸ਼ੇਸ ਧਿਆਨ ਦੇਣ ਦੀ ਲੋੜ: ਰਵੀਇੰਦਰ ਸਿੰਘ
ਅੰਮ੍ਰਿਤਸਰ 24 ਮਾਰਚ ( ਵਿਸ਼ਵ ਵਾਰਤਾ )- ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਘਾਤਕ ਬਿਮਾਰੀ ਕਰੋਨਾ ਵਾਇਰਸ ਤੋ ਬਚਾਅ ਕਰਨ ਲਈ ਵੱਧ ਤੋ ਵੱਧ ਸੁਚੇਤ ਹੋ ਕੇ , ਸਾਵਧਾਨੀਆਂ ਵਰਤਣ ਦੀ ਲੋੜ ਤੇ ਜੋਰ ਦਿµਦਿਆਂ ਕਿਹਾ ਕਿ , ਇਸ ਨੂੰ ਦੁਸਰੇ ਪੜਾਅ ਤੇ ਰੋਕਣਾ ਬਹੁਤ ਜਰੂਰੀ ਹੈ। ਇਹ ਤਾਂ ਹੀ ਸµਭਵ ਹੋ ਸਕਦਾ ਹੈ ਕਿ ਜੇਕਰ ਘਰਾਂ ਦੇ ਅµਦਰ ਰਿਹਾ ਜਾਵੇ, ਜਿਸ ਤਰਾਂ ਭਾਰਤ ਤੇ ਪੰਜਾਬ ਸਰਕਾਰ ਵੱਲੋ ਜੋਰ ਦਿਤਾ ਜਾ ਕਿਹਾ ਹੈ। ਲਾਏ ਗਏ ਕਰਫਿੳੂ ਬਾਰੇ ਸ ਰਵੀਇµਦਰ ਸਿµਘ ਨੇ ਕਿਹਾ ਕਿ ਇਹ ਵੀ ਲੋਕਾਂ ਨੂੰ ਉਕਤ ਬਿਮਾਰੀ ਤੋ ਬਚਾਉਣ ਲਈ ਕੀਤਾ ਗਿਆ ਹੈ ਤਾਂ ਜੋ ਜਨਤਾ ਘਰਾਂ ਵਿੱਚ ਰਹਿ ਸਕੇ। ਸਾਬਕਾ ਸਪੀਕਰ ਮੁਤਾਬਕ ਇਲਾਜ ਨਾਲੋ ਪ਼੍ਰਹੇਜ ਚµਗਾ ਹੈ। ਉਨਾ ਪਿੰਡਾਂ ਦੇ ਪੰਚਾਂ , ਸਰਪੰਚਾਂ ਗ਼੍ਰµਥੀ ਸਿµਘਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਰਰਸੂਖ ਵਰਤਦਿਆਂ ਹਰ ਘੱਰ ਤੱਕ ਪਹੁµਚ ਕਰਕੇ, ਲੋਕਾਂ ਨੂੰ ਜਾਗਰੂਕ ਕਰਨ ਕਿ ਫੈਲ ਚੁੱਕੀ ਬਿਮਾਰੀ ਦਾ ਇਕੋ-ਇਕ ਸਫਲ ਇਲਾਜ ਆਪਣੇ ਆਪ ਨੂੰ ਦੂਸਆਂਿ ਨਾਲੋ ਕੁਝ ਦਿਨ ਵੱਖਰਾ ਰੱਖਣਾ ਹੈ ਤਾਂ ਜੋ ਇਸ ਕਰੋਨਾ ਵਇਰਸ ਤੋ ਬਚਿਆ ਜਾ ਸਕੇ ਜਿਸ ਨੇ ਵਿਸ਼ਵ ਭਰ ਵਿੱਚ ਤਬਾਹੀ ਮਚਾਈ ਹੈ। ਸ ਰਵੀਇµਦਰ ਸਿµਘ ਸਿµਘ ਨੇ ਕੁਝ ਮੁਲਕਾਂ ਦੇ ਹਵਾਲੇ ਨਾਲ ਦਸਿਆਂ ਕਿ ਜਿਹੜੇ ਦੇਸ਼, ਆਪੋ-ਆਪਣੇ ਅਵਾਮ ਨੂੰ ਘਰਾਂ ਵਿੱਚ ਰੱਖ ਕੇ ਕਾਮਯਾਬ ਰਹੇ, ਉਹ ਕਰੋਨਾ ਬਿਮਾਰੀ ਤੋ ਬਚ ਗਏ ਹਨ ਪਰ ਜਿਹੜੇ ਮੁਲਕ ਲਾਪਰਵਾਹੀ ਵਰਤ ਗਏ, ਉਥੇ ਇਸ ਨੇ ਜਨਤਾਂ ਨੂੰ ਮੌਤ ਦੇ ਮੁµਹ ਵਿੱਚ ਧੱਕ ਦਿੱਤਾ ਹੈ। ਸ ਰਵੀਇµਦਰ ਸਿµਘ ਨੇ ਵਿਦੇਸ਼ਾਂ ਤੋ ਆਏ ਲੋਕਾਂ ਅਤੇ ਉਨਾ ਦੇ ਰਿਸ਼ਤਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੈਡੀਕਲ ਚੈਕ-ਅੱਪ ਕਰਵਾਉਣ ਲਈ ਖੁਦ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਾਥ ਦੇਣ ਜੋ ਉਨਾ ਨੂੰ ਆਪਣੇ ਸਰੋਤਾਂ ਰਾਹੀ ਲੱਭ ਰਹੀਆਂ ਹਨ। ਜੇਕਰ ਹੋਰ ਬਿਮਾਰੀਆਂ ਲਈ ਜਾਂਚ ਪੜਤਾਲ ਤੇ ਦਵਾਈ ਲੈਣ ਡਾਕਟਰਾਂ ਤੇ ਹਸਪਤਾਲਾਂ ਵਿੱਚ ਜਾਇਆ ਜਾਂਦਾ ਹੈ ਤਾਂ ਇਸ ਵਾਸਤੇ ਵੀ ਜਾਣਾ ਬੇਹੱਦ ਜਰੂਰੀ ਹੈ, ਜਿਸ ਨਾਲ ਸਮੁੱਚੇ ਸਮਾਜ ਨੂੰ ਵੱਡੀ ਰਾਹਤ ਮਿਲ ਸਕਦੀ ਹੈ । ਉਨਾ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ,ਇਕ ਦੂਸਰੇ ਤੋ ਦੂਰੀ ਬਣਾਈ ਰਖਣ ਨਾਲ ਜੇਕਰ ਇਸ ਬਿਮਾਰੀ ਤੋ ਬਚਿਆ ਜਾ ਸਕਦਾ ਹੈ ਤਾਂ ਅਜਿਹੀਆਂ ਸਾਵਧਾਨੀਆਂ ਵਰਤਦਿਆਂ,ਮਾਸਕ ਪਾਉਣਾ ਅਤੇ ਹੱਥਾਂ ਦੀ ਚµਗੀ ਤਰਾਂ ਸਾਫ-ਸਫਾਈ ਸਾਬਨ ਨਾਲ ਕਰਨੀ ਸਭ ਤੋ ਸੋਖਾ ਇਲਾਜ ਹੈ । ਇਟਲੀ,ਸਪੇਨ,ਫਰਾਂਸ, ਅਮਰੀਕਾ, ਇµਗਲੈਜ, ਜਰਮਨੀ ,ਕਨੇਡਾ ਆਦਿ ਦੇਸ਼ ਇਸ ਨਾਮੁਰਾਦ ਬਿਮਾਰੀ ਨਾਲ ਘੁਲ ਰਹੇ ਹਨ ਪਰ ਸਭ ਤੋ ਪੀੜਤ ਚੀਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰੋਨਾ ਵਾਇਰਸ ਤੇ ਕµਟਰੋਲ ਕਰ ਲਿਆ ਹੈ। ਸ ਰਵੀਇµਦਰ ਸਿµਘ ਨੇ ਸਤਾਧਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਣਗੌਲੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੂਨਿਕ ਸਾਜੋ ਸਮਾਨ ਨਾਲ ਲੈਸ ਕੀਤਾ ਜਾਵੇ,ਜਿਥੇ ਬਹੁਗਿਣਤੀ ਗਰੀਬ ਲੋਕ ਸਧਾਰਨ ਤੇ ਗµਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ ਜਾਂਦੇ ਹਨ ਪਰ ਅਕਸਰ ਜਨਤਾ ਸ਼ਿਕਾਇਤ ਕਰਦੀ ਹੈ ਕਿ ਉਥੇ ਚੋਟੀ ਦੇ ਡਾਕਟਰ ਤਾਂ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਨਿੱਜੀ ਹਸਪਤਾਲਾਂ ਚ ਜਾਣਾ ਉਨਾ ਦੇ ਵੱਸ ਤੋ ਬਾਹਰ ਹੈ। ਉਨਾ ਮµਗ ਕੀਤੀ ਕਿ ਕਸਬਿਆਂ ਤੇ ਪਿੰਡਾਂ ਦੇ ਸਰਾਕਰੀ ਹਸਪਤਾਲ ਸਮੇ ਦੇ ਹਾਣੀ ਬਣਾਏ ਜਾਣ ,ਜਿਥੇ 70 ਫੀਸਦੀ ਜਨਤਾ ਇਨਾ ਤੇ ਨਿਰਭਰ ਹੈ । ਇਸ ਔਖੀ ਘੜੀ ਚ ਘਰ ਬੈਠੇ ਲੋਕਾਂ ਨੂੰ ਅਪੀਲ ਸ ਰਵੀਇਦµਰ ਸਿµਘ ਨੇ ਕਰਦਿਆਂ ਕਿਹਾ ਹੈ ਕਿ ਉਹ ਘਰਾਂ ਵਿੱਚ ਰਹਿ ਕੇ ਗੁਰਬਾਣੀ ਨਾਲ ਜੁੜਨ। ਸਰਬੱਤ ਦੇ ਭਲੇ ਲਈ ਸਮਾਜ ਸੇਵੀ ਸµਸਥਾਵਾਂ ਸਰਕਾਰ ਤੇ ਪੀੜਤ ਲੋਕਾਂ ਦਾ ਸਾਥ ਦੇਣ ਦੇ ਨਾਲ-ਨਾਲ ਜਨਤਾ ਨੂੰ ਘਰਾਂ ਚ ਰਹਿਣ ਸਬµਧੀ ਫੈਲੀ ਇਸ ਘਾਤਕ ਬਿਮਾਰੀ ਤੋ ਜਾਗਰੂਕ ਕਰਵਾਉਣ।