ਮਾਨਸਾ 22 ਮਾਰਚ( ਵਿਸ਼ਵ ਵਾਰਤਾ)- ਮਾਨਸਾ ਜ਼ਿਲ੍ਹੇ ਦੇ ਕਸਬੇ ਬੋਹਾ ਦਾ ਰਹਿਣ ਵਾਲਾ ਕਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ, ਉਸ ਨੂੰ ਸਿਵਲ ਹਸਪਤਾਲ ਪਟਿਆਲਾ ਲੲੀ ਰੈਫਰ ਕੀਤਾ ਗਿਆ ਹੈ।
ਮਾਨਸਾ ਦੇ ਅੈਸ ਐਮ ਉ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਸ਼ੱਕੀ ਮਰੀਜ਼ ਇੱਕ ਹਫ਼ਤਾ ਪਹਿਲਾਂ ਹੀ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੋਂ ਵਾਪਸ ਆਇਆ ਹੈ । ਉਨ੍ਹਾਂ ਦੱਸਿਆ ਕਿ ਉਸ ਮਰੀਜ਼ ਦੇ ਲੱਛਣ ਕਰੋਨਾ ਵਾਇਰਸ ਵਾਲੇ ਪਾਏ ਗਏ ਹਨ।