ਬਠਿੰਡਾ, 22 ਮਾਰਚ ( ਵਿਸ਼ਵ ਵਾਰਤਾ)-ਜਿ਼ਲ੍ਹਾ ਬਠਿੰਡਾ ਪੁਲਿਸ ਨੇ ਅੱਜ਼ ਮਹਿੰਗੇ ਮੁੱਲ ਤੇ ਮਾਸਕ ਵੇਚਣ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਜਦ ਕਿ ਕੁੱਲ ਤਿੰਨ ਵਿਅਕਤੀਆਂ ਖਿਲਾਫ ਥਾਣਾ ਸਿਵਲ ਲਾਇਨ ਬਠਿੰਡਾ ਵਿਖੇ ਐਫਆਈਆਰ ਨੰਬਰ 53 ਦਰਜ ਕੀਤੀ ਹੈ। ਐਸਐਸਪੀ ਸ: ਨਾਨਕ ਸਿੰਘ ਨੇ ਤਾੜਨਾ ਕੀਤੀ ਹੈ ਕਿ ਭਵਿੱਖ ਵਿਚ ਵੀ ਪੁਲਿਸ ਦੀ ਚੋਕਸੀ ਜਾਰੀ ਰਹੇਗੀ ਅਤੇ ਜੇਕਰ ਕੋਈ ਸਿ਼ਕਾਇਤ ਮਿਲੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬਠਿੰਡਾ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰੇਸ਼ ਕੁਮਾਰ ਨਾਂਅ ਦੇ ਦਵਾ ਵਿਕ੍ਰੇਤਾ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਹੈ ਜਦ ਕਿ ਪ੍ਰਦੀਪ ਗਰਗ ਅਤੇ ਅਕਾਸ਼ ਬਾਂਸਲ ਮੌਕੇ ਤੋਂ ਫਰਾਰ ਹੋ ਗਏ। ਇੰਨ੍ਹਾਂ ਖਿਲਾਫ ਜਰੂਰੀ ਵਸਤਾਂ ਅਧਿਨਿਯਮ ਤਹਿਤ ਪਰਚਾ ਦਰਜ ਕੀਤਾ ਗਿਆ ਹੈ।