ਕਰੋਨਾ ਵਾਇਰਸ ਦਾ ਕਹਿਰ ਅਮਰੀਕਾ ਚ ਵੀ;ਨਿਊਯਾਰਕ ਦੇ ਮੇਅਰ ਨੇ ਸਿੱਖਾਂ ਨੂੰ ਕੀਤੀ  ਮਦਦ ਕਰਨ ਦੀ ਅਪੀਲ

303
Advertisement

ਖੌਫ ਅਤੇ ਬੰਦ ਜਿਹੇ ਹਲਾਤਾ ਵਿੱਚ ਸਿੱਖ ਪਹੁੰਚਾਉਣਗੇ ਲੋੜਵੰਦਾ ਤੱਕ ਲੰਗਰ

ਨਿਊਯਾਰਕ 22 ਮਾਰਚ,2020 ( ਵਿਸ਼ਵ ਵਾਰਤਾ)- : ਜਦੋਂ ਅੱਜ ਸਮੁੱਚੀ ਦੁਨੀਆ ਵਿੱਚ ਕਰੋਨਾ ਵਾਇਰਸ ਜਿਹੀ ਮਾਹਮਰੀ ਦੇ ਕਾਰਨ ਘਰਾਂ ਵਿੱਚ ਬੰਦ ਹੋਣ ਲਈ ਮਜਬੂਰ ਹੋ ਗਈ ਹੈ।
ਸਰਕਾਰੀ ਵੱਲੋਂ ਵਿਸੇਸ਼ ਤੌਰ ਤੇ ਲੋਕਾਂ ਨੂੰ ਅਪਣਾ ਘਰਾਂ ਵਿੱਚ ਰਹਿਣ ਲਈ ਹਦਾਇਤਾਂ ਜਾਰੀ ਹੋਇਆ ਹਨ। ਅਜਿਹੇ ਵਿੱਚ ਮੁਸ਼ਕਿਲ ਲੋਕਾਂ ਤੱਕ ਖਾਣਾ ਪਹੁੰਚਾਉਣਾ ਬੋਹਤ ਵੱਡਾ ਚੈਲੇਂਜ ਹੈ। ਖਾਸ ਕਰਕੇ ਜੋਂ Old Care Center
ਵਿੱਚ ਰਹਿ ਰਹੇ ਹਨ, ਇਸ ਵੱਡੀ ਮੁਸ਼ਕਿਲ ਸਮੇਂ ਵਿੱਚ ਅਮਰੀਕੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਂਟ ਦੇ ਵੱਲੋਂ ਫੇਅਰ ਕੇਸਿਲ ਨੇ ਉਸ ਵੇਲੇ ਕਮਰਕੱਸੇ ਕਸ ਲਏ ਜਦੋਂ ਨਿਊਯਾਰਕ ਮੇਅਰ ਬਿੱਲ ਡੀ ਬਲੇਸੀਉ ਨੇ ਪਹੁੰਚ ਕੀਤੀ ਅਤੇ ਲੰਗਰ ਦੇ ਲਈ ਬੇਨਤੀ ਕੀਤੀ।
ਨਿਊਯਾਰਕ ਦੇ ਕਵੀਨ ਵਿਲੇਜ ਦੇ ਗੁਰੂਦੁਆਰਾ ਸਾਹਿਬ ਵਿੱਚ ਸੋਮਵਾਰ ਸਵੇਰੇ 6 ਤੱਕ 28 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕੀਤਾ ਜਾਵੇਗਾ।