ਚੰਡੀਗੜ੍ਹ 12 ਮਾਰਚ ( ਵਿਸ਼ਵ ਵਾਰਤਾ)- ਲੋਕ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਅਜੀਤ ਕੰਵਲ ਸਿੰਘ ਹਮਦਰਦ , ਕ੍ਰਿਸ਼ਨ ਲਾਲ ਰੱਤੂ ,ਹਰਜੀਤ ਸਿੰਘ ਗਰੇਵਾਲ ਅਤੇ ਰਣਦੀਪ ਸਿੰਘ ਆਹਲੂਵਾਲਿਆ ਨੂੰ ਤਰੱਕੀ ਦੇ ਕੇ ਜੁਆਇਤ ਡਾਇਰੈਕਟਰ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਸੰਬ ਵਿੱਚ ਕੱਲ ਪੰਜਾਬ ਸਰਕਾਰ ਵਿਭਾਗੀ ਪੋਰਮੋਸ਼ਨ ਕਮੇਟੀ (ਡੀ . ਪੀ ਸੀ) ਦੀ ਕੱਲ ਹੋਈ ਮੀਟਿੰਗ ਵਿੱਚ ਓਪਤ 4 ਡਿਪਟੀ ਡਾਇਰੈਕਟਰਾਂ ਨੂੰ ਜੁਆਇੰਟ ਵਜੋਂ ਤਰੱਕੀ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਡੀ.ਪੀ. ਸੀ ਦੀ ਅਗਲੀ ਮੀਟਿੰਗ 17 ਮਾਰਚ ਨੂੰ ਹੋ ਰਹੀ ਹੈ । ਜਿਸ ਵਿੱਚ ਇਹਨਾਂ ਖਾਲੀ ਹੋਈ 4 ਡਿਪੁਟੀ ਡਾਇਰੈਕਟਰ ਦੀ ਅਸਾਮੀਆਂ ਲਈ 4 ਲੋਕ ਸੰਪਰਕ ਅਦਕਾਰੀਆ ਦੀ ਵੀ ਤਰੱਕੀ ਹੋ ਰਹੀ ਹੈ।