ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਜੇਬ• ‘ਚੋਂ ਦਿੱਤੇ 21 ਹਜ਼ਾਰ ਰੁਪਏ
ਐਸ.ਏ.ਐਸ ਨਗਰ, 8 ਮਾਰਚ:
“ਪੰਜਾਬ ਸਰਕਾਰ ਸੂਬੇ ਦੇ ਲੋਕਾਂ ਖਾਸ ਕਰਕੇ ਰਾਜ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਪੂਰੀ ਤਰ•ਾਂ ਵਚਨਬੱਧ ਹੈ। ਪਿੰਡਾਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਬਿਨਾਂ ਕਿਸੇ ਪੱਖਪਾਤ ਦੇ ਕਾਫ਼ੀ ਫੰਡ ਮੁਹੱਈਆ ਕਰਵਾਏ ਜਾਣਗੇ।”
ਇਨ• ਪ੍ਰਗਟਾਵਾ ਅੱਜ ਇੱਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਸ: ਬਲਬੀਰ ਸਿੰਘ ਸਿੱਧੂ ਨੇ ਪਿੰਡ ਗੁਡਾਣਾ ਦੀ ਪੰਚਾਇਤ ਨੂੰ ਨੂਰ ਮੁਹੰਮਦ ਦੇ ਘਰ ਤੋਂ ਧੇਲਪੁਰ ਰੋਡ ਤੱਕ ਗਲੀ ਬਣਾਉਣ ਦੇ ਉਦੇਸ਼ ਨਾਲ 5 ਲੱਖ ਰੁਪਏ ਦਾ ਚੈੱਕ ਸੌਂਪਦੇ ਹੋਏ ਕੀਤਾ। ਉਨ•ਾਂ ਨੇ ਵਿਕਾਸ ਅਧਾਰਤ ਪ੍ਰੋਜੈਕਟਾਂ ਨੂੰ ਚਲਾਉਣ ਦੇ ਮੰਤਵ ਨਾਲ 3,500,000 ਰੁਪਏ ਦਾ ਇੱਕ ਹੋਰ ਚੈੱਕ ਵੀ ਪਿੰਡ ਦੀ ਪੰਚਾਇਤ ਨੂੰ ਸੌਂਪਿਆ।
ਸ: ਸਿੱਧੂ ਨੇ ਆਪਣੀ ਜੇਬ ਵਿਚੋਂ 21 ਹਜ਼ਾਰ ਰੁਪਏ ਵੀ ਪਿੰਡ ਦੀ ਪ੍ਰਬੰਧਕ ਕਮੇਟੀ ਨੂੰ ਦਿੱਤੇ।
ਉਨ•ਾਂ ਇਹ ਵੀ ਦੱਸਿਆ ਕਿ ਸਨੇਟਾ ਤੋਂ ਗੁਡਾਨਾ ਅਤੇ ਸਨੇਟਾ ਤੋਂ ਧੁਲੇਪੁਰ ਤੱਕ ਦੀ ਸੜਕ ਨੂੰ 18 ਫੁੱਟ ਚੌੜੀ ਕਰਨ ਅਤੇ ਡੇਅਰੀ ਤੋਂ ਨਾਗਹਰੀ, ਗੀਗੇਮਾਜਰਾ, ਮਿੱਧੀਮਾਜਰਾ ਦੀਆਂ ਸੜਕਾਂ ਨੂੰ ਵੀ 18 ਫੁੱਟ ਚੌੜਾ ਕਰਨ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਸਰਪੰਚ ਹਰਿੰਦਰ ਸਿੰਘ ਜੌਨੀ, ਧਰਮਿੰਦਰ ਸਿੰਘ, ਜਗਤਾਰ ਸਿੰਘ, ਵਿੰਦਰ ਸਿੰਘ (ਸਾਰੇ ਪੰਚ), ਗੁਰਧਿਆਨ ਸਿੰਘ ਦੁਰਾਲੀ,ਪਿੰਡ ਗੁਡਾਨਾ ਦੇ ਸਾਬਕਾ ਸਰਪੰਚ ਸ੍ਰੀ ਸੋਮਨਾਥ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਨੇਕ ਸਿੰਘ, ਹਰਬੰਸ ਸਿੰਘ, ਸਤਨਾਮ ਫੌਜੀ, ਪੰਚ ਦਿਲਬਰ ਸਿੰਘ, ਨੇਜੂ ਖਾਨ, ਬਹਾਦੁਰ ਖਾਨ, ਕਰਮਜੀਤ ਸਿੰਘ, ਰਜਿੰਦਰ ਸਿੰਘ ਰਾਏਪੁਰ ਕਲਾਂ, ਪੰਚ ਜਰਨੈਲ ਸਿੰਘ, ਸੁੰਦਰ ਸਿੰਘ, ਜਸਪਾਲ ਰਾਮ ਸ਼ਾਮਲ ਸਨ।