ਵਿਕਾਸ ਕਾਰਜਾਂ ਲਈ ਪਿੰਡ ਦੀ ਪੰਚਾਇਤ ਨੂੰ ਸੌਂਪਿਆ 4,60,000 ਦਾ ਚੈੱਕ੍ਹ
ਬਜਟ ਵਿਚ ਹਰੇਕ ਵਰਗ ਦੇ ਲੋਕਾਂ ਦਾ ਰੱਖਿਆ ਧਿਆਨ
ਐਸ.ਏ.ਐਸ ਨਗਰ,7 ਮਾਰਚ:“
ਰਾਜ ਸਰਕਾਰ ਵੱਲੋਂ ਹਾਲ ਹੀਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਸਮਾਜ ਦੇ ਹਰ ਵਰਗ ਖ਼ਾਸਕਰ ਨੌਜਵਾਨਾਂ ਦਾ ਧਿਆਨ ਰੱਖਿਆ ਗਿਆਹੈ ਕਿਉਂਕਿ ਸੇਵਾਮੁਕਤੀ ਦੀ ਉਮਰ 60 ਸਾਲ ਤੋਂਘਟਾ ਕੇ 58 ਸਾਲ ਕਰਨ ਨਾਲ ਸਮਾਜ ਦੇ ਨੌਜਵਾਨ ਵਰਗ ਲਈ ਰੁਜ਼ਗਾਰ ਦੀ ਗੁੰਜਾਇਸ਼ ਵਧੇਗੀ।”
ਇਹ ਪ੍ਰਗਟਾਵਾ ਅੱਜ ਇਥੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ:ਬਲਬੀਰ ਸਿੰਘ ਸਿੱਧੂ ਨੇ ਪਿੰਡ ਬਾਕਰਪੁਰ ਵਿਖੇ ਪਿੰਡ ਦੇ ਸਕੂਲ ਦੀ ਇਮਾਰਤ ਵਿੱਚ ਆਧੁਨਿਕ ਤਕਨਾਲੋਜੀਨਾਲ ਲੈਸ ਸਮਾਰਟ ਰੂਮ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਨੇ ਪਿੰਡ ਦੇ ਸਰਪੰਚ ਜਗਤਾਰ ਸਿੰਘਅਤੇ ਪਿੰਡ ਦੇ ਹੋਰ ਪ੍ਰਮੁੱਖ ਲੋਕਾਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।ਸ: ਸਿੱਧੂ ਨੇ ਪਿੰਡ ਵਿੱਚਵਿਕਾਸ ਅਧਾਰਤ ਉਪਰਾਲੇ ਕਰਨ ਲਈ 4,60,000 ਰੁਪਏ ਦਾ ਚੈੱਕ ਵੀ ਸੌਂਪਿਆ।
ਉਨ੍ਹਾਂ ਅੱਗੇ ਦੱਸਿਆ ਕਿ ਬਜਟ ਨੇ ਪੰਜਾਬ ਦੇ ਆਮ ਲੋਕਾਂ ਨੂੰ ਵਿੱਦਿਅਕ,ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੀ ਸਹਾਇਤਾ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਜਟਰਾਜ ਸਰਕਾਰ ਦੀ ਦੂਰਦਰਸ਼ੀ ਪਹੁੰਚ ਨੂੰ ਦਰਸਾਉਂਦਾ ਹੈ।
ਮੰਤਰੀ ਨੇ ਇਸ ਮੌਕੇ ਪਿੰਡ ਦੇ ਸ਼ਮਸ਼ਾਨ ਘਾਟ ਦੀ ਚਾਰ-ਦੀਵਾਰੀ ਦਾ ਉਦਘਾਟਨਵੀ ਕੀਤਾ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਬਲਬੀਰ ਸਿੰਘ ਸਿੱਧੂ ਦੇ ਸਿਆਸੀਸਕੱਤਰ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਪਿੰਡਬਾਕਰਪੁਰ ਦੇ ਸਰਪੰਚ ਜਗਤਾਰ ਸਿੰਘ, ਪੰਚ ਹਰੀ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਅਜੈਬਸਿੰਘ, ਨਦਾਲੀ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ, ਰਮਨਦੀਪ ਸਿੰਘ ਸਰਪੰਚ ਸ਼ਫੀਪੁਰ, ਹਰਜੀਤ ਸਿੰਘ ਢਿੱਲੋਂਸਰਪੰਚ ਰੁੜਕਾ, ਅਮਰ ਸਿੰਘ, ਜ਼ੈਲਦਾਰ ਸਿੰਘ, ਸੁਖਦੇਵ ਸਿੰਘ ਬੱਲੂ ਅਤੇ ਰਣਜੀਤ ਸਿੰਘ ਬੱਲੂ ਸ਼ਾਮਲਹਨ।