ਚੰਡੀਗੜ੍ਹ, 06 ਮਾਰਚ ( ) – ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਨੇ ਅੱਜ ਕਿਹਾ ਕਿ ਪੁਲਿਸ ਆਮ ਜਨਤਾ ਦੇ ਨਾਲ ਸ਼ਿਸ਼ਟਾਚਾਰ ਨਾਲ ਪੇਸ਼ ਆਏ ਅਤੇ ਮਿਤਰਤਾ ਵਾਲਾ ਵਿਵਹਾਰ ਕਰੇ ਉਦੋਂ ਜਨਤਾ ਦਾ ਪੁਲਿਸ ਵਿੱਚ ਵਿਸ਼ਵਾਸ ਵਧੇਗਾ ਅਤੇ ਲੋਕ ਆਫ਼ਤ ਵਿੱਚ ਮਦਦ ਲਈ ਪੁਲਿਸ ਦੇ ਕੋਲ ਜਾਣਗੇ|
ਸ੍ਰੀ ਮਨੋਹਲ ਲਾਲ ਅੱਜ ਗੁਰੂਗ੍ਰਾਮ ਵਿੱਚ ਤੀਜੀ ਯੁਵਾ ਪੁਲਿਸ ਸੁਪਰਡੈਂਟ ਸਮੇਲਨ ਅਤੇ ਦੂਜਾ ਪੁਲਿਸ ਐਕਸਪੋ ਦੇ ਸਮਾਪਤ ਮੌਕੇ ‘ਤੇ ਬਤੋਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ| ਇਸ ਸਮੇਲਨ ਅਤੇ ਐਕਸਪੋਂ ਦਾ ਥੀਮ ‘ਪ੍ਰਭਾਵੀ ਅਤੇ ਕੁਸ਼ਲ ਪੁਲਿਸਿੰਗ ਲਈ ਨਵੇਂ ਯੁੱਗ ਦੇ ਸਮਾਧਾਨ’ ਸੀ, ਜਿਸ ਵਿੱਚ ਦੇਸ਼ ਭਰ ਤੋਂ 150 ਤੋਂ ਵੱਧ ਜਵਾਨ ਪੁਲਿਸ ਸੁਪਰੇਡੈਂਟਾਂ ਅਤੇ 112 ਤੋ ਵੱਧ ਕੰਪਨੀਆਂ ਨੇ ਆਪਣੇ ਸਟਾਲ ਲਗਾਏ ਸਨ| ਇਹ ਸਮੇਲਨ ਅਤੇ ਐਕਸਪੋ ਹਰਿਆਣਾ ਪੁਲਿਸ, ਪੁਲਿਸ ਅਨੁਸੰਧਾਨ ਅਤੇ ਵਿਕਾਸ ਬਿਊਰੋ (ਬੀ.ਪੀ.ਆਰ.ਐਂਡ.ਡੀ.) ਅਤੇ ਫੇਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਵੱਲੋਂ ਸੰਯੁਕਤ ਰੂਪ ਨਾਲਂ ਆਯੋਜਿਤ ਕੀਤਾ ਗਿਆ ਸੀ|
ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਜਦੋਂ ਤੱਕ ਜਨਤਾ ਦੀ ਖੁਸ਼ਹਾਲੀ ਯਕੀਨੀ ਨਹੀ ਕਰਣਗੇ ਤੱਦ ਤੱਕ ਦੇਸ਼ ਅੱਗੇ ਨਹੀ ਵੱਧ ਸਕਦਾ| ਉਦਯੋਗਾਂ ਦੀ ਸਥਾਪਨਾ ਅਤੇ ਵਪਾਰ ਲਈ ਵੀ ਸ਼ਾਂਤੀਪੂਰਣ ਮਾਹੌਲ ਜ਼ਰੂਰੀ ਹੈ| ਦੇਸ਼ ਨੂੰ 5 ਟ੍ਰੀਲਿਅਨ ਡਾਲਰ ਇਕੋਨੋਮੀ ਕਲੱਬ ਵਿੱਚ ਸ਼ਾਮਿਲ ਹੋਣਾ ਹੈ ਉਸਦੇ ਲਈ ਮਾਹੌਲ ਸ਼ਾਂਤੀਪੂਰਣ ਹੋਣਾ ਜਰੂਰੀ ਹੈ| ਉਨ੍ਹਾਂ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕ ਅਤੇ ਦੇਸ਼ ਵਿੱਚ ਵੀ ਉਦਮੀ ਉਸੀ ਰਾਜ ਵਿੱਚ ਨਿਵੇਸ਼ ਕਰਣ ਜਾਣਗੇ ਜਿੱਥੇ ਦਾ ਈਜ ਆਫ ਡੂਇੰਗ ਬਿਜਨੇਸ ਚੰਗਾ ਹੋਵੇਗਾ ਅਤੇ ਜਿਸ ਪ੍ਰਦੇਸ਼ ਵਿੱਚ ਕਨੂੰਨ ਵਿਵਸਥਾ ਦੀ ਹਾਲਤ ਬਿਹਤਰ ਹੋਵੇਗੀ| ਮੁੱਖ ਮੰਤਰੀ ਨੇ ਪੁਲਿਸ ਦੀ ਕਾਰਜਸ਼ੈਲੀ ਨੂੰ ਸਰਕਾਰ ਦੀ ਕਾਰਜਪ੍ਰਣਾਲੀ ਦਾ ਸ਼ੀਸ਼ਾ ਦੱਸਦੇ ਹੋਏ ਕਿਹਾ ਕਿ ਸਮਾਰਟ ਪੁਲਿਸਿੰਗ ਵੀ ਸਮਾਰਟ ਸਿਟੀ ਪ੍ਰੌਜੇਕਟ ਦਾ ਇੱਕ ਹਿੱਸਾ ਸੀ| ਸਮਾਰਟ ਪੁਲਿਸਿੰਗ ਤੋ ਮੰਤਵ ਹੈ ਅਜਿਹੀ ਪੁਲਿਸ ਜੋ ਚੌਕੰਨੀ, ਪੜੇ ਲਿਖੇ, ਸੰਵੇਦਨਸ਼ੀਲ, ਜ਼ਿੰਮੇਵਾਰ ਅਤੇ ਪਾਰਦਰਸ਼ਿਤਾ ਨਾਲ ਕੰਮ ਕਰੇ|
ਮੁੱਖ ਮੰਤਰੀ ਨੇ ਸਾਈਬਰ ਕ੍ਰਾਇਮ ਨੂੰ ਨਵੀਂ ਚੁਣੋਤੀ ਦੱਸਦੇ ਹੋਏ ਕਿਹਾ ਕਿ ਇਸਦੇ ਹੱਲ ਲਈ ਆਰਟੀਫਿਸ਼ਿਲ ਇੰਟੇਲੀਜੈਂਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ| ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਦੋ ਸਾਇਬਰ ਕ੍ਰਾਇਮ ਦੇ ਸੈਲ ਹਨ ਜਿਨ੍ਹਾਂ ਵਿਚੋਂ ਇੱਕ ਗੁਰੂਗ੍ਰਾਮ ਅਤੇ ਦੂਜਾ ਪੰਚਕੂਲਾ ਵਿੱਚ ਹੈ| ਗੁਰੂਗ੍ਰਾਮ ਵਿੱਚ ਹਾਈਟੈਕ ਅਤੇ ਜੀਪੀਏਸ ਆਧਾਰਿਤ ਇੰਟੀਗਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਵੀ ਹਨ ਜਿਸ ਵਿੱਚ 35 ਹਜਾਰ ਸੀਸੀਟੀਵੀ ਕੈਮਰਿਆਂ ਰਾਹੀਂ ਕਨੂੰਨ ਵਿਵਸਥਾ ਉੱਤੇ ਨਜ਼ਰ ਰੱਖੀ ਜਾ ਰਹੀ ਹੈ| ਸ੍ਰੀ ਮਨੋਹਰ ਲਾਲ ਨੇ ਦੱਸਿਆ ਕਿ ਹਰਿਆਣਾ ਪ੍ਰਦੇਸ਼ ਵਿੱਚ ਲਗਭਗ 2 ਲੱਖ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਇੱਕ ਲੱਖ ਹੋਰ ਸੀਸੀਟੀਵੀ ਕੈਮਰੇ ਲਗਾਕੇ ਦੂੱਜੇ ਸ਼ਹਿਰਾਂ ਵਿੱਚ ਵੀ ਕਮਾਂਡ ਐਂਡ ਕੰਟਰੋਲ ਸੈਂਟਰ ਸਥਾਪਤ ਕੀਤੇ ਜਾਣਗੇ|
ਉਨ੍ਹਾਂਨੇ ਯੁਵਾ ਪੁਲਿਸ ਸੁਪਰਡੈਂਟਾਂ ਨੂੰ ਕਿਹਾ ਕਿ ਸਾਡੀ ਵਿਵਸਥਾ ਪੁਰਾਣੀ ਹੈ ਜਿਸ ਵਿੱਚ ਚੰਗਿਆਈਅਆਂ ਵੀ ਹਨ ਅਤੇ ਬੁਰਾਈਆਂ ਵੀ, ਚੰਗਿਆਈਆਂਂ ਨੂੰ ਆਪਣਾਓ ਅਤੇ ਬੁਰਾਈਆਂ ਨੂੰ ਤਿਆਗ ਦਿਓ| ਵਿਵਸਥਾ ਵਿੱਚ ਖਰਾਬੀ ਨੂੰ ਦੂਰ ਕਰਣ ਲਈ ‘ਵਿਲ ਪਾਵਰ’ ਮਤਲਬ ਇੱਛਾਸ਼ਕਤੀ ਦੀ ਜ਼ਰੂਰਤ ਹੁੰਦੀ ਹੈ| ਮੁੱਖ ਮੰਤਰੀ ਨੇ ਉਦਾਹਰਣ ਦੇ ਨਾਲ ਸਮੱਝਾਇਆ ਕਿ ਸਮਾਜ ਵਿਚ ਵਿਵਸਥਾ ਠੀਕ ਕਰਦੇ ਸਮੇਂ ਅਲਰਟ ਰਹਿਣ, ਕਿਤੇ ਬੁਰਾਈਆਂ ਤੁਹਾਡੇ ‘ਤੇ ਹਾਵੀ ਨਾ ਹੋ ਜਾਣ| ਉਨ੍ਹਾਂਨੇ ਕਿਹਾ ਕਿ ਬੁਰਾਈਆਂ ਭਰਤੀ ਦੇ ਪੱਧਰ ਤੋਂ ਸ਼ੁਰੂ ਹੁੰਦੀਆਂ ਹਨ| ਇਸਵਿੱਚ ਪਹਿਲਾਂ ਭਰਾ ਭਤੀਜਾਵਾਦ ਅਤੇ ਭ੍ਰਿਸ਼ਟਾਚਾਰ ਚੱਲਦਾ ਸੀ ਲੇਕਿਨ ਹਰਿਆਣਾ ਵਿੱਚ ਮੌਜੂਦਾ ਭਾਜਪਾ ਸਰਕਾਰ ਨੇ ਮੈਰਿਟ ਦੇ ਆਧਾਰ ਉੱਤੇ ਭਰਤੀਆਂ ਸ਼ੁਰੂ ਕੀਤੀਆਂ ਜਿਸਦੇ ਨਾਲ ਉੱਚ ਸਿੱਖਿਅਤ ਵਿਅਕਤੀ ਵੀ ਪੁਲਿਸ ਵਿੱਚ ਭਰਤੀ ਹੋਣ ਲੱਗੇ| ਉਨ੍ਹਾਂਨੇ ਇਹ ਵੀ ਕਿਹਾ ਕਿ ਟ੍ਰੇਨਿੰਗ ਦੇ ਬਾਅਦ ਵੀ ਜੇਕਰ ਕੋਈ ਸਿਪਾਹੀ ਦੇ ਪਦ ਉੱਤੇ ਭਰਤੀ ਹੋਇਆ ਯੂਵਾ ਆਪਣੀ ਬਿਹਤਰੀ ਲਈ ਦੂਜੀ ਜਗ੍ਹਾ ਜਾਣਾ ਚਾਹੁੰਦਾ ਹੈ ਤਾਂ ਉਸਨੂੰ ਇਸਦੀ ਆਗਿਆ ਹੈ, ਇਸਦੇ ਲਈ ਵਿਭਾਗ ਵਲੋਂ ਏਨਓਸੀ ਲੈਣ ਦੀ ਜਰੂਰਤ ਵੀ ਅਸੀਂ ਖਤਮ ਕਰ ਦਿੱਤੀ ਹੈ|
ਉਨ੍ਹਾਂਨੇ ਜਨਤਾ ਦੇ ਨਾਲ ਮਿਲਕੇ ਕੰਮ ਕਰਣ ਦੀ ਸਲਾਹ ਯੁਵਾ ਪੁਲਿਸ ਸੁਪਰਡੈਂਟਾਂ ਨੂੰ ਦਿੰਦੇ ਹੋਏ ਕਿਹਾ ਕਿ ਉਹ ਜਨਤਾ ਦੇ ਨਾਲ ਆਪਣਾ ਸੰਵਾਦ ਵਧਾਉਣ ਅਤੇ ਇਸਦੇ ਲਈ ਥੀਮ ਦੇਕੇ ਕੰਮਿਉਨਿਟੀ ਮੋਬਿਲਾਇਜੇਸ਼ਨ ਦੇ ਪਰੋਗ੍ਰਾਮ ਕਰਵਾਉਣ, ਜਿਸ ਵਿੱਚ ਪੁਲਿਸ ਸਰਗਰਮ ਭੂਮਿਕਾ ਨਿਭਾ ਸਕਦੀ ਹੈ| ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਪ੍ਰਦੇਸ਼ ਵਿੱਚ ਰਾਹਗਿਰੀ , ਮੈਰਾਥਨ ਦੋੜ ਆਦਿ ਦੇ ਕੰਮਿਉਨਿਟੀ ਮੋਬਿਲਾਇਜੇਸ਼ਨ ਦੇ ਪਰੋਗ੍ਰਾਮ ਕਰਵਾਏ ਜਾ ਰਹੇ ਹੈ| ਜਨਤਾ ਇਸ ਪ੍ਰੋਗ੍ਰਾਮਾਂ ਵਿੱਚ ਸ਼ਾਮਿਲ ਹੋਵੇਗੀ ਤਾਂ ਉਹ ਕਨੂੰਨ ਦਾ ਪਾਲਣ ਕਰੇਗੀ|
ਇਸ ਤੋਂ ਪਹਿਲਾਂ ਆਪਣੇ ਵਿਚਾਰ ਰੱਖਦੇ ਹੋਏ ਬੀਪੀਆਰ ਐਂਡ ਡੀ ਦੇ ਮਹਾਨਿਦੇਸ਼ਕ ਵੀ ਐਸ.ਕੇ. ਕੌਮੁਦੀ ਨੇ ਕਿਹਾ ਕਿ ਇਹ ਸਮੇਲਨ ਅਤੇ ਏਕਸਪੋ ਯੁਵਾ ਪੁਲਿਸ ਅਧਿਕਾਰੀਆਂ ਨੂੰ ਬਿਹਤਰ ਪੁਲਿਸ ਪ੍ਰਣਾਲੀ ਨੂੰ ਜਾਣਨੇ ਅਤੇ ਆਪਣੀ ਪ੍ਰਤੀਭਾ ਪ੍ਰਦਰਸ਼ਿਤ ਕਰਣ ਦਾ ਰੰਗ ਮੰਚ ਪ੍ਰਦਾਨ ਕਰਦੀ ਹੈ| ਉਨ੍ਹਾਂਨੇ ਕਿਹਾ ਕਿ ਪੁਲਿਸ ਦੀ ਅੱਤਆਧੁਨਿਕਤਾ ਵਿੱਚ ਫਿੱਕੀ ਦੀ ਹੇਮਲੈਂਡ ਸਿਕਓਰਿਟੀ ਕਮੇਟੀ ਸਰਗਰਮ ਭਾਗੀਦਾਰ ਹੈ| ਉਨ੍ਹਾਂਨੇ ਕਿਹਾ ਕਿ ਸੁਰੱਖਿਆ ਵਿਵਸਥਾ ਨੂੰ ਮਜਬੂਤ ਕਰਣ ਲਈ ਦੂਰਦਰਸ਼ਿਤਾ ਜ਼ਰੂਰੀ ਹੈ ਉਦੋਂ ਸਾਡੀ ਰਾਸ਼ਟਰੀ ਸੀਮਾਵਾਂ ਅਤੇ ਸੰਪਤੀ ਦੀ ਰਾਖੀ ਹੋ ਸਕੇਗੀ| ਸ਼੍ਰੀ ਕੌਮੁਦੀ ਨੇ ਦੱਸਿਆ ਕਿ ਸੰਨ 2014 ਤੋਂ 2019 ਦੇ ਦੌਰਾਨ ਪੁਲਿਸ ਵੱਲੋਂ ਵਰਤੋ ਵਿੱਚ ਲਿਆਏ ਗਏ ਅੱਤਆਧੁਨਿਕ ਸਮੱਗਰੀਆਂ ਦੀ ਸੂਚੀ ਬਿਊਰੋਂ ਦੇ ਸਾਰ ਸੰਗ੍ਰਿਹ ਵਿੱਚ ਦਿੱਤੀ ਗਈ ਹੈ| ਉਨ੍ਹਾਂਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਥਨ ਦੀ ਚਰਚਾ ਕਰਦੇ ਹੋਏ ਕਿਹਾ ਕਿ ਸ਼੍ਰੀ ਸ਼ਾਹ ਨੇ ਕਿਹਾ ਹੈ ਕਿ ਲੋਕਾਂ ਨੂੰ ਲਾਭ ਉਦੋਂ ਮਿਲੇਗਾ ਜਦੋਂ ਪੁਲਿਸ ਪ੍ਰਣਾਲੀ ਵਿੱਚ ਸੁਧਾਰ ਹੋਵੇਗਾ|
ਫਿੱਕੀ ਦੀ ਹੋਮਲੈਂਡ ਸਿਕਓਰਿਟੀ ਕਮੇਟੀ ਦੇ ਚੇਅਰਮੈਨ ਰਾਹੁਲ ਚੈਧਰੀ ਨੇ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਦੇਸ਼ ਵਿਚ ਸੁਰੱਖਿਅਤ ਮਾਹੌਲ ਬਣਾਉਣ ਲਈ ਸੁਰੱਖਿਆ ਦਲਾਂ ਨੂੰ ਅੱਤਆਧੁਨਿਕ ਅਤੇ ਵਧੀਆ ਤਕਨੀਕ ਉਪਲੱਬਧ ਕਰਵਾਉਣ ਵਿੱਚ ਫਿੱਕੀ ਤੋਂ ਸ਼ੁਰੂ ਕੀਤੀ ਗਈ ਨਵੀਂ ਪਹਲਾਂ ਦੇ ਬਾਰੇ ਵਿੱਚ ਦੱਸਿਆ| ਉਨ੍ਹਾਂਨੇ ਕਿਹਾ ਕਿ ਪਿਛਲੇ 4-5 ਸਾਲਾਂ ਵਿੱਚ ਫਿੱਕੀ ਦੁਆਰਾ ਪੁਲਿਸ ਨੂੰ ਬਲਵਾਨ ਅਤੇ ਮਜਬੂਤ ਬਣਾਉਣ ਲਈ ਪਲੈਟਫਾਰਮ ਤਿਆਰ ਕੀਤਾ ਗਿਆ ਹੈ|
ਹਰਿਆਣਾ ਪੁਲਿਸ ਦੇ ਮਹਾਨਿਦੇਸ਼ਕ ਮਨੋਜ ਯਾਦਵ ਨੇ ਕਿਹਾ ਕਿ ਇਹ ਸਮੇਲਨ :ਬਵਾ ਪੁਲਿਸ ਅਧਿਕਾਰੀਆਂ ਦੇ ਮਹੱਤਵਪੂਰਣ ਅਤੇ ਲਾਭਦਾਇਕ ਸਾਬਤ ਹੋਵੇਗਾ| ਉਨ੍ਹਾਂਨੇ ਦੱਸਿਆ ਕਿ ਪਿਛਲੇ 5 ਸਾਲਾਂ ਵਿੱਚ ਹਰਿਆਣਾ ਵਿੱਚ ਔਰਤਾਂ ਦੇ ਵਿਰੂੱਧ ਗੁਨਾਹਾਂ ਤੋਂ ਨਿੱਬੜਨ ਲਈ ਪ੍ਰਦੇਸ਼ ਵਿੱਚ ਮਹਿਲਾ ਥਾਣੇ ਸਥਾਪਤ ਕੀਤੇ ਗਏ ਹੈ| ਉਨ੍ਹਾਂਨੇ ਦੱਸਿਆ ਕਿ ਔਰਤਾਂ ਦੇ ਵਿਰੂੱਧ ਗੁਨਾਹਾਂ ਦਾ ਜਲਦੀ ਹੱਲ ਕਰਣ ਵਿਚ ਹਰਿਆਣਾ ਦੇਸ਼ ਵਿੱਚ ਦੂੱਜੇ ਸਥਾਨ ਉੱਤੇ ਹੈ| ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸੜਕ ਦੁਰਘਟਨਾ ਵਿੱਚ ਕਮੀ ਲਿਆਉਣ ਲਈ ਹਰਿਆਣਾ ਵਿਜਨ ਜੀਰੋ ਨਾਮਕ ਪਰੋਗ੍ਰਾਮ ਸ਼ੁਰੂ ਕੀਤਾ ਗਿਆ ਹੈ ਜਿਸਦੀ ਵਜ੍ਹਾ ਨਾਲ ਪਿਛਲੇ 3 ਸਾਲਾਂ ਵਿੱਚ ਸੜਕ ਦੁਰਘਟਨਾਵਾਂ ਵਿੱਚ 4 ਫ਼ੀਸਦੀ ਕਮੀ ਆਈ ਹੈ|
ਸਲਸਵਿਹ/2020
ਹਰਿਆਣਾ ਸਿੰਚਾਈ ਅਤੇ ਜਲ ਸਰੋਤ ਵਿਭਾਗ ਵੱਲੋਂ ਕਿਸਾਨਾਂ ਦੀ ਸ਼ਿਕਾਇਤ ਦੇ ਹੱਲ ਲਈ ਸ਼ਿਕਾਇਤ ਹੱਲ ਕੇਂਦਰ ਸ਼ੁਰੂ ਕੀਤਾ
ਚੰਡੀਗੜ੍ਹ, 06 ਮਾਰਚ ( ) – ਹਰਿਆਣਾ ਦੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਵੱਲੋਂ ਕਿਸਾਨਾਂ ਦੀ ਸ਼ਿਕਾਇਤ ਦੇ ਹੱਲ ਲਈ ਸ਼ਿਕਾਇਤ ਹੱਲ ਕੇਂਦਰ ਸ਼ੁਰੂ ਕੀਤਾ ਗਿਆ ਹੈ|
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਵਿਭਾਗ ਨੇ ਜੋ ਸ਼ਿਕਾਇਤ ਹੱਲ ਕੇਂਦਰ ਸ਼ੁਰੂ ਕੀਤਾ ਹੈ ਉਸ ਵਿਚ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤਕ ਟੈਲੀਫੋਨ ਨੰਬਰ 1860-180-1011 ਅਤੇ 0172-2566155 ‘ਤੇ ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ| ਇਸ ਤੋਂ ਇਲਾਵਾ, ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਵਿਭਾਗ ਦੀ ਵੈਬਸਾਇਟ ‘ਤੇ ਵੀ ਦਰਜ ਕਰਵਾ ਸਕਦਾ ਹੈ|
ਸਲਸਵਿਹ/2020
*****
ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਅੱਜ ਨਵੀਂ ਦਿੱਲੀ ਵਿਚ ਵੀਡੀਓ ਕਨਫ੍ਰੈਸਿੰਗ ਰਾਹੀਂ ਕੋਰੋਨਾ ਵਾਇਰਸ ਦੇ ਬਚਾਵਾਤਮਕ ਉਪਾਆਂ ਬਾਰੇ ਦੇਸ਼ਭਰ ਦੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸੰਬੋਧਿਤ ਕੀਤਾ
ਚੰਡੀਗੜ੍ਹ, 06 ਮਾਰਚ ( ) – ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਸਾਨੂੰ ਕੋਰੋਨਾ ਵਾਇਰਸ ਦੇ ਸਬੰਧ ਵਿਚ ਆਫਵਾਹਾਂ ‘ਤੇ ਧਿਆਨ ਦੇਣ ਦੀ ਥਾਂ ਲੋਕਾਂ ਨੂੰ ਇਸ ਵਾਇਰਸ ਤੋਂ ਬਚਾਉਣ ਲਈ ਕਾਰਗਰ ਉਪਾਅ ਕਰਨ ਦੇ ਨਾਲ-ਨਾਲ ਇਸ ਦੇ ਬਾਰੇ ਵਿਚ ਜਾਗਰੁਕਤਾ ਉਤਪਨ ਕਰਨੀ ਚਾਹੀਦੀ ਹੈ|
ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਅੱਜ ਨਵੀਂ ਦਿੱਲੀ ਵਿਚ ਵੀਡੀਓ ਕਨਫ੍ਰੈਸਿੰਗ ਰਾਹੀਂ ਕੋਰੋਨਾ ਵਾਇਰਸ ਦੇ ਸਬੰਧ ਵਿਚ ਕੀਤੇ ਜਾ ਰਹੇ ਬਚਾਵਾਤਮਕ ਉਪਾਆਂ ਬਾਰੇ ਦੇਸ਼ਭਰ ਦੇ ਸਾਰੇ ਸਬੰਧਿਤ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ|
ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੋਰੋਨਾ ਵਾਇਰਸ ਤੋਂ ਬਚਾਵ ਲਈ ਕੀਤੇ ਜਾ ਰਹੇ ਉਪਾਆਂ ਦਾ ਸਹੀ ਸੰਚਾਰ ਰਾਹੀਂ ਪ੍ਰਚਾਰ-ਪ੍ਰਸਾਰ ਕਰਨ| ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਿਚ ਆਉਣ ਵਾਲੇ ਸੈਨਾਨੀਆਂ ਅਤੇ ਲੋਕਾਂ ਦੀ ਸਕ੍ਰੀਨਿੰਗ ਯਕੀਨੀ ਕਰਨ ਦੇ ਵੀ ਨਿਰਦੇਸ਼ ਦਿੱਤੇ| ਉਨ੍ਹਾਂ ਨੇ ਵੀਡੀਓ ਕਨਫ੍ਰੈਸਿੰਗ ਵਿਚ ਹਿੱਸਾ ਲੈ ਰਹੇ ਵੱਖ-ਵੱਖ ਰਾਜਾਂ ਦੇ ਅਧਿਕਾਰੀਆਂ ਤੋਂ ਕੋਰੋਨਾ ਵਾਇਰਸ ਤੋਂ ਬਚਾਵ ਦੇ ਲਈ ਕੀਤੇ ਜਾ ਰਹੇ “ਪਾਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਡਾਕਟਰਾਂ ਨੂੰ ਇਸ ਵਾਇਰਸ ਤੋਂ ਪੀੜਤ ਲੋਕਾਂ ਦੇ ਉਪਚਾਰ ਬਾਰੇ ਜਾਗਰੁਕ ਕੀਤਾ ਜਾਵੇ, ਹਸਪਤਾਲਾਂ ਵਿਚ ਵੱਖ ਲੈਬਾਂ ਤਿਆਰ ਰੱਖੀਆਂ ਜਾਣ ਅਤੇ ਅਜਿਹੇ ਰੋਗੀਆਂ ਦੇ ਲਈ ਵਾਧੂ ਬੋਰਡ ਦੀ ਉਪਬਲਧਤਾ ਯਕੀਨੀ ਕੀਤੀ ਜਾਵੇ|
ਉਨ੍ਹਾਂ ਨੇ ਇਸ ਵਾਇਰਸ ਤੋਂ ਬਚਾਵ ਦੇ ਲਈ ਕੇਰਲ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਕਾਰਗਰ ਕਾਰਵਾਈ ਦੀ ਪ੍ਰਸੰਸਾਂ ਕੀਤੀ ਅਤੇ ਪੂਰੇ ਦੇਸ਼ ਵਿਚ ਇਸ ਕੰਮ ਨਾਲ ਜੁੜੇ ਅਧਿਕਾਰੀਆਂ ਨੂੰ ਇੰਨ੍ਹਾਂ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਅਨੁਸਰਣ ਕਰਨ ਦੀ ਅਪੀਲ ਕੀਤੀ|
ਹਰਿਆਣਾ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਕੇਂਦਰੀ ਮੰਤਰੀ ਨੁੰ ਦਸਿਆ ਕਿ ਪੇ.ਟੀ.ਐਮ. ਦੇ ਇਕ ਕਰਮਚਾਰੀ ਦੀ ਰਿਪੋਰਟ ਪਾਜੀਟਿਵ ਆਉਣ ਦੇ ਇਲਾਵਾ ਹਰਿਆਣਾ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਮਾਮਲੇ ਦੀ ਕੋਈ ਰਿਪੋਰਟ ਨਹੀਂ ਹੈ| ਇਹ ਕਰਮਚਾਰੀ ਦਿੱਲੀ ਦਾ ਰਹਿਣ ਵਾਲਾ ਹੈ ਪਰ ਗੁਰੂਗ੍ਰਾਮ ਵਿਚ ਕੰਮ ਕਰਦਾ ਹੈ| ਉਨ੍ਹਾਂ ਨੇ ਦਸਿਆ ਕਿ ਇਸ ਮਾਮਲੇ ਦੇ ਮੱਦੇਨਜਰ ਪੇ.ਟੀ.ਐਮ. ਨੇ ਸਰਕਾਰ ਦੇ ਆਦੇਸ਼ਾਂ ‘ਤੇ ਇਕ ਹਫਤੇ ਦੇ ਲਈ ਆਪਣਾ ਦਫਤਰ ਬੰਦ ਕਰ ਦਿੱਤਾ ਹੈ| ਉਨ੍ਹਾਂ ਨੇ ਦਸਿਆ ਕਿ ਗੁਰੂਗ੍ਰਾਮ ਵਿਚ ਸਾਡੀ ਟੀਮਾਂ ਕਾਰਗਰ ਕਾਰਵਾਈ ਕਰ ਰਹੀ ਹੈ ਅਤੇ ਸਾਡੇ ਵੱਲੋਂ ਭੇਜੇ ਗਏ 31 ਨਮੂਨਿਆਂ ਵਿੱਚੋਂ 29 ਦੀ ਰਿਪੋਰਟ ਨੇਗੀਟਿਵ ਰਹੀ ਹੈ, ਜਦੋਂ ਕਿ ਦੋ ਮਾਮਲਿਆਂ ਵਿਚ ਰਿਪੋਰਟ ਆਉਣੀ ਹੈ|
ਸਲਸਵਿਹ/2020
ਸੀ.ਐਮ. ਵਿੰਡੋ ‘ਤੇ ਪ੍ਰਾਪਤ ਭ੍ਰਿਸ਼ਟਾਚਾਰ ਤੇ ਘੋਟਾਲੇ ਦੀ ਸ਼ਿਕਾਇਤ ‘ਤੇ ਕੜੀ ਸੰਗਿਆਨ ਲੈਂਦੇ ਹੋਏ ਕਰਨਾਲ ਦੇ ਬੀ.ਡੀ.ਪੀ.ਓ. ਜਗਬੀਬ ਸਿੰਘ ਦਲਾਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ
ਚੰਡੀਗੜ੍ਹ, 06 ਮਾਰਚ ( ) – ਸੀ.ਐਮ. ਵਿੰਡੋ ‘ਤੇ ਪ੍ਰਾਪਤ ਭ੍ਰਿਸ਼ਟਾਚਾਰ ਤੇ ਘੋਟਾਲੇ ਦੀ ਸ਼ਿਕਾਇਤ ‘ਤੇ ਕੜੀ ਸੰਗਿਆਨ ਲੈਂਦੇ ਹੋਏ ਕਰਨਾਲ ਦੇ ਬੀ.ਡੀ.ਪੀ.ਓ. ਜਗਬੀਬ ਸਿੰਘ ਦਲਾਲ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਅਤੇ ਉਦਸੇ ਖਿਲਾਫ ਐਫ.ਆਈ.ਆਰ. ਦਰਜ ਕਰਨ ਅਤੇ ਵੱਖ-ਵੱਖ ਮਾਮਲਿਆਂ ਵਿਚ 14 ਲੋਕਾਂ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ|
ਇਹ ਨਿਰਦੇਸ਼ ਅੱਜ ਇੱਥੇ ਮੁੱਖ ਮੰਤਰੀ ਸੁਸਾਸ਼ਨ ਸਹਿਯੋਗੀ ਪ੍ਰੋਗ੍ਰਾਮ ਦੇ ਪਰਿਯੋਜਨਾ ਨਿਦੇਸ਼ਕ ਡਾ. ਰਾਕੇਸ਼ ਗੁਪਤਾ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ. ਭੁਪੇਂਦਰ ਦਿਆਲ ਨੇ ਸੀ.ਐਮ. ਵਿੰਡੋ ਦੇ ਸਬੰਧ ਵਿਚ ਵਿਭਾਗਾਂ ਦੇ ਨੋਡਲ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ| ਮੀਟਿੰਗ ਵਿਚ ਲੰਬਿਤ ਸ਼ਿਕਾਇਤਾਂ ‘ਤੇ ਜਲਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਅਤੇ ਜਿਨ੍ਹਾਂ ਵਿਭਾਗਾਂ ਦਾ ਸਕੋਰ 70 ਤੋਂ ਘੱਟ ਹੈ, ਉਨ੍ਹਾਂ ਦੇ ਵਿਭਾਗਾਂ ਦੇ ਮੁਖੀਆ ਦੀ ਮੀਟਿੰਗ 18 ਮਾਰਚ ਨੂੰ ਹੋਵੇਗੀ|
ਮੀਟਿੰਗ ਵਿਚ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਤਹਿਤ ਹਿਸਾਰ ਤੋਂ ਆਈ ਸ਼ਿਕਾਇਤ ਜਿਸ ਵਿਚ ਦਸਤਾਵੇਜਾਂ ਦੇ ਨਾਲ ਛੇੜਛਾੜ ਕਰ ਕੇ ਪੈਸਿਆਂ ਦੇ ਘੋਟਾਲੇ ਦੇ ਮਾਮਲੇ ‘ਤੇ ਸੰਗਿਆਨ ਲੈਂਦੇ ਹੋਏ ਡਾ ਰਾਕੇਸ਼ ਗੁਪਤਾ ਨੇ ਸਰਪੰਚ ਸਮੇਤ ਕੁੱਲ 9 ਲਨਾਂ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ| ਇਸ ਤੋਂ ਇਲਾਵਾ, ਪਾਣੀਪਤ ਤੋਂ ਆਏ ਦੋ ਮਾਮਅਿਲਾਂ ਵਿਚ ਕ੍ਰਮਵਾਰ 1.15 ਕਰੋੜ ਅਤੇ 1.87 ਕਰੋੜ ਰੁਪਏ ਦੀ ਰਿਕਵਰੀ ਵਿਚ ਦੇਰੀ ਕਰਨ ਦੇ ਕਾਰਨ ਡੀ.ਡੀ.ਪੀ.ਓ. ਰਾਜਬੀਰ ਸਿੰਘ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|
ਵਿਕਾਸ ਅਤੇ ਪੰਚਾਇਤ ਵਿਭਾਗ ਦੇ ਤਹਿਤ ਕਰਨਾਲ ਤੋਂ ਆਈ 8 ਲੱਖ 14 ਹਜਾਰ ਰੁਪਏ ਦੇ ਘੋਟਾਲੇ ਦੀ ਸ਼ਿਕਾਇਤ ‘ਤੇ ਫੈਸਲਾ ਲੈਂਦੇ ਹੋਏ ਬੀ.ਡੀ.ਪੀ.ਓ. ਜਗਬੀਰ ਸਿੰਘ ਦਲਾਲ ਦੇ ਖਿਡਾਫ ਐਫ.ਆਈ.ਆਰ. ਦਰਜ ਕਰਨ ਅਤੇ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰਨ ਦੇ ਨਿਰਦੇਸ਼ ਦਿੱਤੇ ਹਨ|
ਮੀਟਿੰਗ ਵਿਚ ਸੈਟ੍ਰਲਾਇਜਡ ਪਬਲਿਕ ਗ੍ਰੀਵਾਂਸ ਰਿਡ੍ਰੈਸ ਐਂਡ ਮੋਨੀਟਰਿੰਗ ਸਿਸਟਮ (ਸੀ.ਪੀ.ਗ੍ਰਾਮ) ਪੋਰਟਲ ‘ਤੇ ਪ੍ਰਾਪਤ ਹਿਸਾਰ ਦੇ ਹਾਂਸੀ ਤਹਿਸੀਲ ਦੇ ਉਮਰਾ ਪਿੰਡ ਵਿਚ 225 ਏਕੜ ਥਾਂ ‘ਤੇ ਅਵੈਧ ਕਬਜੇ ਦੀ ਸ਼ਿਕਾਇਤ ‘ਤੇ ਡਾ. ਰਾਕੇਸ਼ ਗੁਪਤਾ ਨੇ ਹਿਸਾਰ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਵੈਧ ਕਬਜੇ ਹਟਾ ਕੇ ਮਾਮਲਿਆਂ ਦੀ ਸਮੂਚੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ| ਇਸ ਤਰ੍ਹਾ, (ਸੀ.ਪੀ.ਗ੍ਰਾਮ) ਪੋਰਟਲ ਤੋਂ ਪ੍ਰਾਪਤ ਇਕ ਹੋਰ ਮਾਮਲੇ ਵਿਚ ਰਿਵਾੜੀ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਮਾਮਲੇ ਵਿਚ ਜਾਨਬੁੱਝ ਕੇ ਕਾਰਵਾਈ ਵਿਚ ਦੇਰੀ ਕਰਨ ਦੇ ਲਈ ਸਬੰਧਿਤ ਜਿਮੇਵਾਰੀ ਤੈਅ ਕਰਨ ਅਤੇ ਮਾਮਲੇ ਦੀ ਸਮੂਚੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|
ਮੀਟਿੰਗ ਵਿਚ ਮਹੇਂਦਰਗੜ੍ਹ ਦੇ ਬਲਾਕ ਕਨੀਨਾ ਦੇ ਪਿੰਡ ਸਿਯਾਨਾ ਤੋਂ 51 ਲੱਖ 61 ਹਜਾਰ 843 ਰੁਪਏ ਦੇ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ| ਇਸ ‘ਤੇ ਸੰਗਿਆਨ ਲੈਂਦੇ ਹੋਏ ਡਾ. ਗੁਪਤਾ ਨੇ ਜਿਲ੍ਹਾ ਅਟਾਰਨੀ ਨੂੰ ਸਰਪੰਚ ਤੋਂ ਇਲਾਵਾ ਊਸ ਸਮੇਂ ‘ਤੇ ਜੋ ਅਧਿਕਾਰੀ ਕੰਮ ਕਰ ਰਹੇ ਸਨ, ਉਨਾਂ ਤੋਂ ਰਿਕਵਰੀ ਕਰਨ ਦੇ ਮੌਕੇ ਤਲਾਸ਼ਨ ਦੇ ਨਿਰਦੇਸ਼ ਦਿੱਤੇ ਹਨ|
ਸਹਿਕਾਰਿਤਾ ਵਿਭਾਗ ਦੇ ਤਹਿਤ ਲੰਬਿਤ ਇਕ ਸ਼ਿਕਾਇਤ ‘ਤੇ ਡਿਪਟੀ ਰਜਿਸਟ੍ਰਾਰ ਸਹਿਕਾਰੀ ਕਮੇਟੀਆਂ, ਗੁਰੂਗ੍ਰਾਮ ਬੰਸੀਲਾਲ ਨੂੰ ਕਾਰਵਾਈ ਵਿਚ ਦੇਰੀ ਕਰਨ ‘ਤੇ ਕਾਰਨ ਦੱਸੋ ਨੌਟਿਸ ਜਾਰੀ ਕਰਨ ਅਤੇ ਜਲਦੀ ਮਾਮਲੇ ਦਾ ਸਮੂਚਾ ਹੱਲ ਕਰਨ ਦੇ ਨਿਰਦੇਸ਼ ਦਿੱਤੇ|
ਵਾਤਾਵਰਣ ਵਿਭਾਗ ਦੇ ਤਹਿਤ ਆਈ ਅਰਾਵਲੀ ਖੇਤਰ ਵਿਚ ਕਲੱਬ ਦੇ ਨਿਰਮਾਣ ਸਬੰਧਿਤ ਸ਼ਿਕਾਇਤ ਆਈ, ਜਿਸ ਵਿਚ ਇਹ ਸਾਹਮਣੇ ਆਇਆ ਕਿ ਇਕ ਟੀਮ ਨੇ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਪਹਿਲਾਂ ਸਬੰਧਿਤ ਲੋਕਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ, ਪਰ ਇਸ ‘ਤੇ ਮੁੜ ਕਾਰਵਾਈ ਕਰਦੇ ਹੋਏ ਨਵੀਂ ਟੀਮ ਨੇ ਮੌਕੇ ‘ਤੇ ਜਾ ਕੇ ਅਵੈਧ ਤਰੀਕੇ ਨਾਲ ਕੀਤੇ ਗਏ ਕਬਜੇ ਦੀ ਜਾਂਚ-ਪੜਤਾਲ ਕੀਤੀ ਅਤੇ ਅਗਲੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ| ਇਸ ਮਾਮਲੇ ‘ਤੇ ਅੱਜ ਕਾਰਵਾਈ ਕਰਦੇ ਹੋਏ ਡਾ. ਗੁਪਤਾ ਨੇ ਗਲਤ ਕਾਰਵਾਈ ਕਰਨ ‘ਤੇ ਪ੍ਰਦੂਸ਼ਣ ਕੰਟਰੋਲ ਬੋਰਡ, ਗੁਰੂਗ੍ਰਾਮ ਦੇ ਰੀਜਨਲ ਅਧਿਕਾਰੀ ਸ਼ਕਤੀ ਸਿੰਘ ਨੂੰ ਨਿਯਮ ਦੇ ਤਹਿਤ ਚਾਰਜਸ਼ੀਟ ਕਰਨ ਦੇ ਨਿਰਦੇਸ਼ ਦਿੱਤੇ ਹਨ|
ਮਾਲ ਵਿਭਾਗ ਦੇ ਤਹਿਤ ਗੁਰੂਗ੍ਰਾਮ ਤੋਂ ਸੀ.ਐਮ. ਵਿੰਡੋ ‘ਤੇ ਪ੍ਰਾਪਤ ਸ਼ਾਮਲਾਤ ਥਾਂ ਦੇ ਨਕਲੀ ਮਾਲਿਕ ਦਿਖਾ ਕੇ ਮੁਆਵਜਾ ਦਿੱਤੇ ਜਾਨ ਦੇ ਮਾਮਲੇ ‘ਤੇ ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਨੂੰ ਐਸ.ਆਈ.ਟੀ. ਗਠਨ ਕਰਨ ਦੇ ਨਿਰਦੇਸ਼ ਦਿੱਤੇ ਹਨ|
ਬਿਜਲੀ ਵਿਭਾਗ ਦੇ ਤਹਿਤ ਪ੍ਰਾਪਤ 15 ਲੱਖ ਰੁਪਏ ਦੀ ਤਾਂਬੇ ਦੀਆਂ ਤਾਰਾਂ ਦੀ ਚੋਰੀ ਕਰਨ ਦੀ ਸ਼ਿਕਾਇਤ ‘ਤੇ ਜੇ.ਈ. ਗੁਰਬਕਸ਼, ਐਸ.ਡੀ.ਓ. ੋਮੋਹਨ ਲਾਲ, ਅਸਿਸਟੈਂਟ ਫੋਰਮੈਨ ਰਾਮ ਸੁਮੇਰ, ਜੇ.ਈ. ਤਰਸੇਮ ਚੰਦ ਦੇ ਖਿਲਾਫ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ| ਟ੍ਰਾਂਸਪੋਰਟ ਵਿਭਾਗ ਦੇ ਤਹਿਤ ਸੀ.ਐਮ. ਵਿੰਡੋ ‘ਤੇ ਫਰਜੀ ਫਰਮ ਬਣਾ ਕੇ ਟੈਕਸੀ ਚੋਰੀ ਕਰਨ ਦੇ ਮਾਮਲੇ ਵਿਚ ਐਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ|
ਮੀਟਿੰਗ ਵਿਚ ਐਸ.ਐਮ.ਜੀ.ਟੀ. ‘ਤੇ ਵੀ ਸਮੀਖਿਆ ਕੀਤੀ ਗਈ| ਇਸ ਦੇ ਤਹਿਤ ਚੰਗੇ ਪ੍ਰਦਰਸ਼ਨ ਕਰਨ ਵਾਲੇ ਵਿਭਾਗਾਂ ਨਾਂਅ ਉੱਚੇਰੀ ਸਿਖਿਆ, ਤਕਨੀਕੀ ਸਿਖਿਆ ਅਤੇ ਉਦਯੋਗ ਅਤੇ ਵਪਾਰ ਵਿਭਾਗ ਦੀ ਪ੍ਰਸੰਸਾਂ ਕੀਤੀ ਗਈ| ਇਸ ਤੋਂ ਇਲਾਵਾ, ਜਿਨ੍ਹਾਂ ਵਿਭਾਗਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਹੈ ਉਨ੍ਹਾਂ ਨੇ ਜਲਦੀ ਆਪਣੀ ਕਾਰਜਪ੍ਰਣਾਲੀ ਵਿਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ|
ਸਲਸਵਿਹ/2020