ਮੁਹਾਲੀ : ਨਗਰ ਨਿਗਮ ਦਾ ਕਾਂਗਰਸੀ ਕੌਂਸਲਰ ਸੁਰਿੰਦਰ ਰਾਜਪੂਤ ਰਾਜਸਥਾਨ ਪੁਲੀਸ ਵੱਲੋਂ ਗ੍ਰਿਫ਼ਤਾਰ ਜੈਪੁਰ ਤੋਂ ਆਈ ਪੁਲਿਸ ਟੀਮ ਨੇ ਬਲਾਤਕਾਰ ਦੇ ਮਾਮਲੇ ਵਿੱਚ ਕੀਤਾ ਗ੍ਰਿਫਤਾਰ
ਸਥਾਨਕ ਸੈਕਟਰ 70 ਦੀ ਕਾਂਗਰਸੀ ਕੌਂਸਲਰ ਸਰਦਾਰ ਸੁਰਿੰਦਰ ਰਾਜਪੂਤ ਨੂੰ ਰਾਜਸਥਾਨ ਦੇ ਜੈਪੁਰ ਸਦਰ ਥਾਣੇ ਤੋਂ ਆਈ ਪੁਲਿਸ ਪਾਰਟੀ ਵੱਲੋਂ ਜੈਪੁਰ ਥਾਣੇ ਵਿੱਚ ਦਰਜ ਆਈਪੀਸੀ ਦੀ ਧਾਰਾ 376 ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਉਸ ਤੋਂ ਆਪਣੇ ਨਾਲ ਲੈ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਸੈਕਟਰ 70 ਦੀ ਇੱਕ ਮਹਿਲਾ ਨੇ ਜੈਪੁਰ ਸਦਰ ਥਾਣੇ ਵਿੱਚ ਰਿਪੋਰਟ ਦਰਜ ਕਰਾਈ ਹੈ ਕਿ ਕੌਂਸਲਰ ਸੈਂਟਰ ਵੱਲੋਂ ਦੋ ਢਾਈ ਸਾਲ ਪਹਿਲਾਂ ਉਸ ਨੂੰ ਆਪਣੇ ਨਾਲ ਜੈਪੁਰ ਲਿਜਾ ਕੇ ਉੱਥੇ ਹੋਟਲ ਦੇ ਕਮਰੇ ਵਿਚ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ ਇਸ ਸਬੰਧੀ ਸਦਰ ਥਾਣੇ ਵਿੱਚ ਪਿਛਲੇ ਹਫਤੇ ਐੱਫ ਆਈ ਆਰ ਨੰਬਰ 80 ਦਰਜ ਕੀਤੀ ਗਈ ਸੀ ਅਤੇ ਮਾਮਲੇ ਦੀ ਮੁੱਢਲੀ ਤਫ਼ਤੀਸ਼ ਤੋਂ ਬਾਅਦ ਜੈਪੁਰ ਪੁਲਿਸ ਵੱਲੋਂ ਸੁਰਿੰਦਰ ਰਾਜਪੂਤ ਨੂੰ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਆਈ ਪੁਲਿਸ ਪਾਰਟੀ ਵੱਲੋਂ ਕੌਂਸਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵਾਪਸ ਜਾਣ ਵੇਲੇ ਬਕਾਇਦਾ ਪੁਲਿਸ ਥਾਣਾ ਮਟੋਰ ਫੇਸ ਸੱਤ ਵਿੱਚ ਕੌਂਸਲਰ ਸੁਰਿੰਦਰ ਰਾਜਪੂਤ ਨੂੰ ਆਪਣੇ ਨਾਲ ਲਿਜਾਣ ਦੀ ਜਾਣਕਾਰੀ ਦਿੱਤੀ ਗਈ ਅਤੇ ਉਸ ਤੋਂ ਬਾਅਦ ਰਾਜਸਥਾਨ ਤੋਂ ਆਈ ਪੁਲਿਸ ਟੀਮ ਵਾਪਸ ਰਵਾਨਾ ਹੋ ਗਈ