ਮੋਗਾ ,22 ਫਰਵਰੀ : ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਦੁਨੇਕੇ ਵਿਖੇ ਨੈਸ਼ਨਲ ਆਯੂਸ਼ ਮਿਸ਼ਨ ਤਹਿਤ 50 ਬਿਸਤਰਿਆਂ ਵਾਲੇ ਖੋਲੇ ਜਾਣ ਵਾਲੇ ਆਯੂਸ਼ ਹਸਪਤਾਲ ਦਾ ਨੀਂਹ ਪੱਥਰ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਰੱਖਿਆ ਗਿਆ। ਸ. ਸਿੱਧੂ ਵੱਲੋਂ ਨੀਂਹ ਪੱਥਰ ਤੋਂ ਪਰਦਾ ਹਟਾਏ ਜਾਣ ਦੀਆਂ ਰਸਮਾਂ ਮੌਕੇ ਉਹਨਾਂ ਨਾਲ ਵਿਧਾਨਕਾਰ ਡਾ. ਹਰਜੋਤ ਕਮਲ,ਵਿਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਵਿਧਾਨਕਾਰ ਦਰਸ਼ਨ ਬਰਾੜ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਅਤੇ ਸਾਬਕਾ ਮੰਤਰੀ ਡਾ. ਮਾਲਤੀ ਥਾਪਰ ਹਾਜ਼ਰ ਸਨ। ਇਸ ਮੌਕੇ ਸ. ਸਿੱਧੂ ਨੇ ਬਣਨ ਵਾਲੇ ਹਸਪਤਾਲ ਦਾ ਲੇਅ ਆਊਟ ਵੀ ਦੇਖਿਆ ।
ਉਦਘਾਟਨੀ ਰਸਮਾਂ ਉਪਰੰਤ ਮੀਡੀਆ ਨਾਲ ਰੂਬਰੂ ਹੁੰਦਿਆਂ ਕੈਬਨਿਟ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਕਿ ਸਾਢੇ 9 ਕਰੋੜ ਦੇ ਬਜਟ ਨਾਲ ਬਣਨ ਵਾਲੇ ਇਸ ਹਸਪਤਾਲ ਲਈ 6.16 ਕਰੋੜ ਰੁਪਏ ਦੀ ਗਰਾਂਟ ਜਾਰੀ ਹੋ ਚੁੱਕੀ ਹੈ। ਅਤੇ ਆਉਣ ਵਾਲ 15 ਮਹੀਨਿਆਂ ਵਿਚ ਇਸ ਪ੍ਰੌਜੈਕਟ ਨੂੰ ਮੁਕੰਮਲ ਕਰ ਲਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਕੁਦਰਤੀ ਅਤੇ ਸਸਤੀ ਇਲਾਜ ਪ੍ਰਣਾਲੀ ਮਹੱਈਆ ਕਰਵਾਉਣ ਲਈ ਇਹ ਹਸਪਤਾਲ ਖੋਲ੍ਹਿਆ ਜਾ ਰਿਹਾ ਹੈ ਅਤੇ ਮੋਗਾ ਵਾਸੀਆਂ ਲਈ ਇਹ ਵਰਦਾਨ ਸਾਬਤ ਹੋਵੇਗਾ । ਉਹਨਾਂ ਦੱਸਿਆ ਕਿ ਤਿੰਨ ਮੰਜ਼ਿਲਾ ਅਤੇ 50 ਬਿਸਤਰਿਆਂ ਵਾਲੇ ਇਸ ਹਸਪਤਾਲ ਵਿਚ ਪੰਚਕਾਰਮਾ ਸੈਂਟਰ,ਯੋਗਾ ਰੂਮ,ਲੈਬ,ਡਿਸਪੈਂਸਰੀ ,ਆਡਿਓਮੈਂਟਰੀ ਰੂਮ,ਮੀਟਿੰਗ ਹਾਲ,ਪ੍ਰਸ਼ਾਸਨਿਕ ਦਫਤਰ ਅਤੇ ਰਿਕਵਰੀ ਰੂਮ ਸਥਾਪਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਕੁਦਰਤੀ ਅਤੇ ਰਵਾਇਤੀ ਇਲਾਜ ਪ੍ਰਣਾਲੀ ਰਾਹੀਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਰੰਭੇ ਨੈਸ਼ਨਲ ਆਯੂਸ਼ ਮਿਸ਼ਨ ਤਹਿਤ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮੋਗਾ ਅਤੇ ਪਟਿਆਲਾ ਵਾਸਤੇ ਦੋ ਆਯੂਸ਼ ਹਸਪਤਾਲ ਮਨਜ਼ੂਰ ਕੀਤੇ ਗਏ ਹਨ।
ਇਸ ਮੌਕੇ ਸ. ਸਿੱਧੂ ਨੇ ਪਿੰਡ ਦੁੱਨੇਕੇ ਵਿਖੇ ਹੀ ਸਥਿਤ ਆਯੂਰਵੈਦਿਕ ਕਾਲਜ ਵਿਚ ਬੀ ਏ ਐੱਮ ਐੱਸ ਦੀ ਡਿਗਰੀ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਦਿਵਿਆਗਾਂ ਨੂੰ ਯੂ ਡੀ ਆਈ ਡੀ ਕਾਰਡ ਵੀ ਵੰਡੇ । ਇਸ ਮੌਕੇ ਮੰਤਰੀ ਨੇ ਆਯੂਰਵੈਦਿਕ ਵਿਭਾਗ ਲਈ ਨਵੇਂ ਭਰਤੀ ਹੋਏ 14 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਪੇਸ਼ ਕੀਤੇ ਮੰਗ ਪੱਤਰ ’ਤੇ ਸ. ਸਿੱਧੂ ਨੇ ਸਰਕਾਰੀ ਹਸਪਤਾਲ ਲਈ ਹਸਪਤਾਲ ਦੀ ਬਿਹਤਰੀ ਲਈ , ਗਰਲਜ਼ ਹੌਸਟਲ ਅਤੇ ਕਾਲਜ ਦੀ ਇਮਾਰਤ ਲਈ 5 ਲੱਖ ਦੀ ਗਰਾਂਟ ਜਦਕਿ ਸਰਕਾਰੀ ਹਸਪਤਾਲ ਲਈ ਆਈ ਸੀ ਯੂ ਬਣਾਉਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਰਾਕੇਸ਼ ਸ਼ਰਮਾ ਡਾਇਰੈਕਟਰ ਆਯੂਸ਼ ਵਿਭਾਗ ਪੰਜਾਬ ,ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਊਸ਼ਾ ਗਰਗ ਅਤੇ ਏ.ਐਮ.ਓ. ਡਾ. ਨਵਦੀਪ ਬਰਾੜ ਹਾਜਰ ਸਨ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...