ਮੇਲਾਨੀਆ ਟਰੰਪ ਨਾਲ ਦਿੱਲੀ ਦੇ ਸਕੂਲਾਂ ਦਾ ਦੌਰਾ ਨਹੀਂ ਕਰ ਸਕਣਗੇ ਕੇਜਰੀਵਾਲ

188
Advertisement

ਨਵੀਂ ਦਿੱਲੀ, 22 ਫਰਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਦੌਰੇ ‘ਤੇ ਆਉਣ ਵਾਲੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਅਤੇ ਬੇਟੀ ਇਵਾਂਕਾ ਵੀ ਆਉਣਗੇ। ਉਹ ਆਪਣੇ ਇਸ ਦੌਰੇ ਦੌਰਾਨ ਭਾਰਤ ਦੇ ਤਿੰਨ ਰਾਜਾਂ ਆਗਰਾ, ਦਿੱਲੀ ਤੇ ਅਹਿਮਦਾਬਾਦ ਦਾ ਦੌਰਾ ਕਰਨਗੇ।

ਇਸ ਦੌਰਾਨ ਮੇਲਾਨੀਆ ਟਰੰਪ ਦਿੱਲੀ ਵਿਖੇ ਸਰਕਾਰੀ ਸਕੂਲ ਵੀ ਜਾਣਗੇ। ਪਰ ਇਸ ਦੌਰਾਨ ਖਬਰ ਹੈ ਕਿ ਇਸ ਪ੍ਰੋਗਰਾਮ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਂਅ ਹੁਣ ਮੇਲਾਨੀਆ ਨਾਲ ਦਿੱਲੀ ਦੇ ਸਕੂਲ ਦਾ ਦੌਰਾ ਨਹੀਂ ਕਰ ਸਕਣਗੇ। ਉਹਨਾਂ ਦੇ ਨਾਮ ਸੂਚੀ ਵਿਚ ਹਟਾ ਦਿੱਤੇ ਗਏ ਹਨ।