ਮਾਨਸਾ, 21 ਫਰਵਰੀ (ਵਿਸ਼ਵ ਵਾਰਤਾ)-ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਖਿਲਾਫ ਮਾਨਸਾ ਪੁਲੀਸ ਵਲੋਂ ਜਾਰੀ ਗਿਆ ਲੁਕ ਆਉਟ ਨੋਟਿਸ ਵਾਪਿਸ ਲੈ ਲਿਆ ਗਿਆ ਹੈ ।ਦੋਵਾਂ ਗਾਇਕਾਂ ਨੇ ਕੁਝ ਸਮਾਂ ਪਹਿਲਾਂ ਪਿੰਡ ਮੂਸਾ ਵਿਖੇ ਇਕ ਸਮਾਗਮ ਦੌਰਾਨ ‘ਪੱਖੀਆਂ ਪੱਖੀਆਂ ਪੱਖੀਆਂ, ਪਿਸਤੌਲ ਚ ਪੰਜ ਗੋਲੀਆਂ, ਤੇਰੇ ਪੰਜ ਭਰਾਵਾਂ ਲਈ ਰੱਖੀਆਂ ” ਗਾਇਆ ਸੀ, ਜਿਸ ਵਿਚ ਉਕਤ ਦੋਵਾਂ ਗਾਇਕਾਂ ਤੇ ਹਥਿਆਰਾਂ ਨੂੰ ਪਰਮੋਟ ਕਰਨ ਦਾ ਚੰਡੀਗੜ੍ਹ ਦੇ ਵਕੀਲ ਐਚ ਸੀ ਅਰੋੜਾ ਦੀ ਸ਼ਿਕਾਇਤ ਤੇ ਥਾਣਾ ਸਦਰ ਮਾਨਸਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ।ਉਸ ਵੇਲੇ ਮਾਨਸਾ ਪੁਲੀਸ ਵਲੋਂ 1ਫਰਵਰੀ ਨੂੰ ਇਹ ਲੁਕ ਆਉਟ ਨੋਟਿਸ ਜਾਰੀ ਕੀਤਾ ਗਿਆ ਸੀ ।ਪਰ ਬਾਅਦ ਚ ਇੰਨਾਂ ਗਾਇਕਾਂ ਦੀ ਮਾਨਸਾ ਅਦਾਲਤ ਤੋਂ ਜਮਾਨਤ ਹੋ ਗਈ ਸੀ ।ਐਸ ਪੀ ਡੀ ਮਾਨਸਾ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਇਹ ਨੋਟਿਸ ਉਸ ਸਮੇਂ ਗਾਇਕ ਬਾਰੇ ਜਾਰੀ ਕੀਤਾ ਗਿਆ ਸੀ, ਜਿਸ ਚ ਉਸਨੂੰ ਜਮਾਨਤ ਮਿਲਣ ਤੇ ਮਾਨਯੋਗ ਅਦਾਲਤ ਚ ਪੇਸ਼ ਹੋਣ ਤੋਂ ਬਾਅਦ ਵਾਪਸ ਲੈ ਲਿਆ ਗਿਆ ਸੀ, ਉਸ ਤੋਂ ਬਾਅਦ ਮਾਨਸਾ ਪੁਲੀਸ ਵਲੋਂ ਇਸ ਤਰਾਂ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ।
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਬਦਲੇ ਛੋਟਾ ਥਾਣੇਦਾਰ...