ਮਾਨਸਾ, 21 ਫਰਵਰੀ – ਮਾਨਸਾ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਦੋਨੇ ਗਾਇਕ ਹੁਣ ਅਦਾਲਤ ਦੀ ਪ੍ਰਵਾਨਗੀ ਤੋਂ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਤੋਂ ਵਿਵਾਦਾਂ ਚ ਰਹੇ ਗਾਇਕ ਸਿੱਧੂ ਮੂਸੇਵਾਲਾ, ਮਨਕੀਰਤ ਔਲਖ ਖਿਲਾਫ ਮਾਨਸਾ ਪੁਲੀਸ ਨੇ ਗੀਤਾਂ ਵਿਚ ਹਥਿਆਰਾਂ ਨੂੰ ਪਰਮੋਟ ਕਰਨ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲਾ ਗੀਤ ਗਾਉਣ ਨੂੰ ਲੈ ਕੇ ਪੁਲੀਸ ਨੇ ਮੁਕੱਦਮਾ ਨੰ:35, ਮਿਤੀ :1 ਫਰਵਰੀ 2020 ਤਹਿਤ ਧਾਰਾ 294,504,149 ਆਈ.ਪੀ.ਸੀ ਅਤੇ 15(1) ਵਾਤਾਵਰਣ ਪ੍ਰਦੂਸ਼ਿਤ ਐਕਟ 1986 ਤਹਿਤ ਕੀਤਾ ਸੀ।