ਮਾਨਸਾ, 20 ਫਰਵਰੀ (ਵਿਸ਼ਵ ਵਾਰਤਾ) – ਗੁਰਪਾਲ ਸਿੰਘ ਚਹਿਲ ਵੱਲੋਂ ਅੱਜ ਮਾਨਸਾ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ. ਉਨ੍ਹਾਂ ਦੇ ਅਹੁਦਾ ਸੰਭਾਲਣ ਤੋਂ ਬਾਅਦ ਮਾਨਸਾ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ ਵੱਲੋਂ ਉਨ੍ਹਾਂ ਦੇ ਮਾਨਸਾ ਸ਼ਹਿਰ ਦੇ ਬਤੌਰ ਡਿਪਟੀ ਕਮਿਸ਼ਨਰ ਅਹੁਦਾ ਸੰਭਾਲਣ *ਤੇ ਖੁਸ਼ੀ ਪ੍ਰਗਟਾਈ ਗਈ ਅਤੇ ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸਾਰੀਆਂ ਸੰਸਥਾਵਾਂ ਨੇ ਇਕੱਠੇ ਹੋ ਕੇ ਮਾਨਸਾ ਪਹੁੰਚਣ *ਤੇ ਬੁੱਕੇ ਦੇ ਕੇ ਸਵਾਗਤ ਕੀਤਾ. ਮਾਨਸਾ ਦੀਆਂ ਸੰਸਥਾਵਾਂ ਨੇ ਗੁਰਲਾਭ ਸਿੰਘ ਮਾਹਲ ਐਡਵੋਕੇਟ ਸੋਸ਼ਲ ਐਕਟੀਵਿਸਟ, ਪ੍ਰਧਾਨ ਬਹੁਮੰਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ, ਮੈਂਬਰ ਅਵਾਰਾ ਪਸ਼ੂ ਸੰਘਰਸ਼ ਕਮੇਟੀ ਮਾਨਸਾ, ਮੈਂਬਰ ਪੰਜਾਬ ਸੰਵਿਧਾਨ ਬਚਾਓ ਮੰਚ ਮਾਨਸਾ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੁਲਾਕਾਤ ਕੀਤੀ. ਇਸ ਸਮੇਂ ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਆਰਾ ਐਸੋਸੀਏਸ਼ਨ ਦੇ ਪ੍ਰਧਾਨ ਬਿੱਟੂ, ਐਗਰੋ ਇੰਡਸਟਰੀ ਦੇ ਪ੍ਰਧਾਨ ਰੂਪ ਸਿੰਘ, ਮਾਨਸਾ ਬਾਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅੰਗਰੇਜ਼ ਸਿੰਘ, ਰੋਟਰੀ ਕਲੱਬ ਮਾਨਸਾ ਦੇ ਸਾਬਕਾ ਗਵਰਨਰ ਪ੍ਰੇਮ ਅੱਗਰਵਾਲ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਾਨਸਾ ਜਿਲ੍ਹੇ ਦਾ ਚਾਰਜ ਸੰਭਾਲਣ ਤੇ ਆਪਣੀਆਂ ਜਥੇਬੰਦੀਆਂ ਵੱਲੋਂ ਸ਼ੁਭ ਕਾਮਨਾਵਾਂ ਦਿੱਤੀਆਂ.
ਇਸ ਸਮੇਂ ਮਾਨਸਾ ਸ਼ਹਿਰ ਦੀਆਂ ਇੰਨ੍ਹਾਂ ਵਪਾਰਕ ਅਤੇ ਸਮਾਜਿਕ ਜਥੇਬੰਦੀਆਂ ਨੇ ਆਸ ਪ੍ਰਗਟਾਈ ਕਿ ਡਿਪਟੀ ਕਮਿਸ਼ਨਰ ਮਾਨਸਾ ਇਸ ਜਿਲ੍ਹੇ ਦੀਆਂ ਪ੍ਰਮੁੱਖ ਸਮੱਸਿਆਵਾਂ, ਟੁੱਟੀਆਂ ਸੜਕਾਂ, ਸੀਵਰੇਜ ਦੇ ਨਾਕਸ ਪ੍ਰਬੰਧ, ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ, ਅਵਾਰਾ ਪਸ਼ੂਆਂ ਦੀ ਸਮੱਸਿਆ, ਬਣਾਂਵਾਲੀ ਥਰਮਲ ਪਲਾਂਟ ਅਤੇ ਰਮਦਿੱਤੇਵਾਲਾ ਦੇ ਥਰਮਲ ਪਲਾਂਟਾਂ ਵੱਲੋਂ ਫੈਲਾਏ ਜਾਂਦੇ ਪ੍ਰਦੂ਼ਸ਼ਣ, ਘੱਗਰ ਦਰਿਆ ਵਿੱਚ ਮਿਲ ਰਹੇ ਦੂਸ਼ਿਤ ਪਾਣੀ, ਮਾਨਸਾ ਦੇ ਰਜਵਾਹਿਆਂ ਵਿੱਚ ਵਗਦੇ ਗੰਦੇ ਪਾਣੀ ਆਦਿ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਉਪਰ ਹੱਲ ਕਰਵਾਉਣਗੇ. ਇਸ ਸਮੇਂ ਸਵਾਗਤ ਕਰਨ ਵਾਲੇ ਮੈਂਬਰਾਂ ਵਿੱਚ ਸਮਾਜ ਸੇਵੀ ਹਰਦੀਪ ਸਿੰਘ ਸਿੱਧੂ ਸਪੋਰਟਸ ਅਫਸਰ ਸਿੱਖਿਆ ਵਿਭਾਗ, ਐਡਵੋਕੇਟ ਗੁਰਦਾਸ ਮਾਨ ਸੈਕਟਰੀ ਬਾਰ ਐਸੋਸੀਏਸ਼ਨ ਮਾਨਸਾ, ਮਨਜੀਤ ਸਿੰਘ ਸਦਿਓੜਾ ਸੈਕਟਰੀ ਵਪਾਰ ਮੰਡਲ ਅਤੇ ਸਵਰਨਕਾਰ ਐਸੋਸੀਏਸ਼ਨ, ਬਿਕਰਜੀਤ ਸਿੰਘ ਟੈਕਸਲਾ, ਚੰਦਰ ਕੁਮਾਰ, ਅਰੁੁਣ, ਦੀਨਾਂ ਨਾਥ ਚੁੱਘ, ਬਲਵਿੰਦਰ ਬਾਂਸਲ, ਗੁਰਇਕਬਾਲ ਸਿੰਘ ਮਾਨਸ਼ਾਹੀਆ ਐਡਵੋਕੇਟ ਸਾਬਕਾ ਸੈਕਟਰੀ ਬਾਰ ਐਸੋਸੀਏਸ਼ਨ, ਪਰਵਿੰਦਰ ਸਿੰਘ ਬਹਿਣੀਵਾਲ ਐਡਵੋਕੇਟ ਚੇਅਰਮੈਨ ਲੀਗਲ ਸੈਲ ਕਾਂਗਰਸ ਮਾਨਸਾ, ਜਸਪਾਲ ਕੜਵਲ, ਬਲਵਿੰਦਰ ਸਿੰਘ ਸੋਢੀ ਸਾਬਕਾ ਸੈਕਟਰੀ ਬਾਰ ਐਸੋਸੀਏਸ਼ਨ ਮਾਨਸਾ, ਪਰਮਿੰਦਰ ਸਿੰਘ ਪਿੰਨੀ ਕੈਸ਼ੀਅਰ ਬਹੁਮੰਤਵੀ ਖੇਡ ਸੁਧਾਰ ਕਮੇਟੀ ਮਾਨਸਾ, ਪਰਮਜੀਤ ਸਿੰਘ ਸਰਪੰਚ ਨੰਗਲ, ਬਲਦੇਵ ਸਿੰਘ ਰੜ ਸਰਪੰਚ ਆਦਿ ਸ਼ਾਮਲ ਸਨ।
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ
ਦੁਕਾਨ ’ਚ ਅੱਗ ਲੱਗਣ ਕਾਰਨ ਇੱਕ ਦੀ ਮੌਤ ਮੁੰਬਈ, 25 ਅਪ੍ਰੈਲ (IANS,ਵਿਸ਼ਵ ਵਾਰਤਾ) ਬੀਐਮਸੀ ਡਿਜ਼ਾਸਟਰ ਕੰਟਰੋਲ ਨੇ ਇੱਥੇ ਦੱਸਿਆ ਕਿ...