19 ਫਰਵਰੀ (ਵਿਸ਼ਵ ਵਾਰਤਾ)- ਵਿਸ਼ਵ ਦੇ ਕਈ ਦੇਸ਼ਾਂ ਦੇ ਲੋਕ ਚੀਨ ਦੇ ਵੁਹਾਨ ਸੂਬੇ ਤੋਂ ਫੈਲੇ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ।ਅੰਕੜਿਆਂ ਮੁਤਾਬਕ 16 ਫਰਵਰੀ 2020 ਤਕ ਸਿਰਫ ਚੀਨ ਚ ਕਰੀਬ 70000 ਲੋਕ ਕੋਰੋਨਾ ਵਾਇਰਸ ਦੀ ਲਪੇਟ ਚ ਆ ਚੁੱਕੇ ਹਨ ।ਚੀਨ ਚ 68584, ਸਿੰਗਾਪੁਰ ਚ 72, ਜਪਾਨ ਚ 53, ਥਾਈਲੈਂਡ ਚ 34, ਕੋਰੀਆ ਚ 29, ਮਲੇਸ਼ੀਆ ਚ 22, ਵੀਅਤਨਾਮ ਚ 16, ਜਰਮਨੀ ਚ 16, ਅਸਟ੍ਰੇਲੀਆ ਚ 15, ਅਮਰੀਕਾ ਚ 15 ਤੇ ਭਾਰਤ ਚ 03 ਕੋਰੋਨਾ ਮਰੀਜ ਸਾਹਮਣੇ ਆਏ ਹਨ ।