-ਪੰਜਾਬ ਦੇਸ਼ ਦਾ ਅੰਨਦਾਤਾ ਹੈ ਐਫ.ਸੀ.ਆਈ ਦਾ ਸਟੋਰੇਜ ਵੀ ਵਧਾਇਆ ਜਾਵੇਗਾ
-ਚਾਵਲਾਂ ਦੀ ਸਟੋਰੇਜ ‘ਤੇ ਕੇਂਦਰ ਸਰਕਾਰ ਦਾ ਪੂਰਾ ਧਿਆਨ: ਕੇਂਦਰੀ ਮੰਤਰੀ
-ਕੇਂਦਰੀ ਮੰਤਰੀ ਨੇ ਐਫ.ਸੀ.ਆਈ. ਦੇ ਗੁਦਾਮਾਂ ਦਾ ਕੀਤਾ ਦੌਰਾ, ਅਧਿਕਾਰੀਆਂ, ਕਰਮਚਾਰੀ ਯੂਨੀਅਨਾਂ ਅਤੇ ਹੋਰ ਸੰਗਠਨਾਂ ਨਾਲ ਮੁਲਾਕਾਤ
ਚੰਡੀਗੜ•/ਪਟਿਆਲਾ, 18 ਫਰਵਰੀ:
ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓ ਸਾਹਿਬ ਪਟੇਲ ਦਾਨਵੀ ਨੇ ਅੱਜ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਫੂਡ ਕਾਰੋਪਰੇਸ਼ਨ ਆਫ ਇੰਡੀਆ ਦੇ ਦਫ਼ਤਰ ਅਤੇ ਗੁਦਾਮਾਂ ਦਾ ਦੌਰਾ ਕੀਤਾ।
ਇਸ ਮੌਕੇ ‘ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਰਾਜ ਦੇ ਗੁਦਾਮਾਂ ‘ਚ ਸਟੋਰੇਜ ਦੀ ਸਮੱਸਿਆ ਬਣੀ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਸਟੋਰੇਜ ਵਧਾਉਣ ‘ਤੇ ਜਲਦੀ ਹੀ ਕੰਮ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 31 ਸਾਈਲੋ ਬਣਾਏ ਜਾਣਗੇ, ਇਹਨਾਂ ਵਿਚੋਂ 21 ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਸ਼੍ਰੀ ਰਾਓ ਸਾਹਿਬ ਪਟੇਲ ਦਾਨਵੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ, ਇਸ ਲਈ ਇਥੇ ਕਿਸੇ ਤਰ•ਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਐਫ.ਸੀ.ਆਈ. ਦਾ ਸਟੋਰੇਜ ਵੀ ਵਧਾਇਆ ਜਾ ਰਿਹਾ ਹੈ ਅਤੇ ਗੁਦਾਮ ਵੀ ਬਣਾਏ ਜਾ ਰਹੇ ਹਨ। ਕੇਂਦਰ ਸਰਕਾਰ ਦਾ ਪੰਜਾਬ ‘ਚ ਚਾਵਲਾਂ ਦੇ ਸਟੋਰੇਜ ਦਾ ਵੀ ਪੂਰਾ ਧਿਆਨ ਹੈ।
ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪਟੇਲ ਨੇ ਐਫ.ਸੀ.ਆਈ ਦੇ ਗੁਦਾਮਾਂ ਦਾ ਕੀਤਾ ਦੌਰਾ, ਅਧਿਕਾਰੀਆਂ, ਕਰਮਚਾਰੀ ਯੂਨੀਅਨਾਂ ਅਤੇ ਹੋਰ ਸਬੰਧਤ ਨਾਲ ਵੀ ਗੱਲਬਾਤ ਕੀਤੀ ਅਤੇ ਰੁੱਖ ਵੀ ਲਗਾਇਆ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...