• ਜ਼ਿਲ•ਾ ਲੁਧਿਆਣਾ ਤੋਂ ਹੋਵੇਗੀ ਸ਼ਿਕਾਇਤ ਨਿਵਾਰਣ ਮੀਟਿੰਗਾਂ ਦੀ ਸ਼ੁਰੂਆਤ; ਮਾਰਚ ਦੇ ਦੂਜੇ ਹਫ਼ਤੇ ਚੇਅਰਮੈਨ ਸੁਖਵਿੰਦਰ ਬਿੰਦਰਾ ਸੁਣਨਗੇ ਨੌਜਵਾਨਾਂ ਦੀਆਂ ਸ਼ਿਕਾਇਤਾਂ ਤੇ ਲੈਣਗੇ ਸੁਝਾਅ
• ਬੋਰਡ ਮੈਂਬਰਾਂ ਨੂੰ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਕੰਮ ਕਰਨ ਦੀ ਨਸੀਹਤ
• ਪੰਜਾਬ ਭਰ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੂੰ ਯੂਥ ਕਲੱਬ ਮੁੜ ਸਰਗਰਮ ਕਰਨ ਲਈ ਕਿਹਾ
ਚੰਡੀਗੜ•, 17 ਫ਼ਰਵਰੀ: ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਨੌਜਵਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਬੋਰਡ ਹਰ ਮਹੀਨੇ ਜ਼ਿਲ•ਾ ਵਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰੇਗਾ। ਇਨ•ਾਂ ਸ਼ਿਕਾਇਤ ਨਿਵਾਰਣ ਮੀਟਿੰਗਾਂ ਦੀ ਸ਼ੁਰੂਆਤ ਜ਼ਿਲ•ਾ ਲੁਧਿਆਣਾ ਤੋਂ ਹੋਵੇਗੀ ਅਤੇ ਮਾਰਚ ਦੇ ਦੂਜੇ ਹਫ਼ਤੇ ਉਹ (ਚੇਅਰਮੈਨ) ਨੌਜਵਾਨਾਂ ਦੀਆਂ ਸ਼ਿਕਾਇਤਾਂ ਸੁਣਨਗੇ ਤੇ ਸੁਝਾਅ ਲੈਣਗੇ।
ਇੱਥੇ ਪੰਜਾਬ ਭਵਨ ਵਿੱਚ ਬੋਰਡ ਮੈਂਬਰਾਂ ਤੇ ਪੰਜਾਬ ਭਰ ਤੋਂ ਆਏ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨਾਲ ਮੀਟਿੰਗ ਦੌਰਾਨ ਸ੍ਰੀ ਬਿੰਦਰਾ ਨੇ ਇਨ•ਾਂ ਜ਼ਿਲ•ਾਵਾਰ ਮੀਟਿੰਗਾਂ ਦੌਰਾਨ ਮੌਕੇ ਉਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇਗੀ ਕਿ ਉਹ ਇਨ•ਾਂ ਮੁਸ਼ਕਲਾਂ ਦਾ ਜਿੰਨੀ ਛੇਤੀ ਸੰਭਵ ਹੋਵੇ, ਉਨੀ ਛੇਤੀ ਹੱਲ ਕਰਨ। ਉਨ•ਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬੋਰਡ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਬਣ ਕੇ ਕੰਮ ਕਰੇਗਾ।
ਚੇਅਰਮੈਨ ਸ੍ਰੀ ਬਿੰਦਰਾ ਨੇ ਪੰਜਾਬ ਭਰ ਦੇ ਸਹਾਇਕ ਡਾਇਰੈਕਟਰ ਯੁਵਕ ਨੂੰ ਕਿਹਾ ਕਿ ਉਹ ਆਪਣੇ-ਆਪਣੇ ਜ਼ਿਲਿ•ਆਂ ਵਿੱਚ ਯੂਥ ਕਲੱਬਾਂ ਨੂੰ ਮੁੜ ਸਰਗਰਮ ਕਰਨ ਅਤੇ ਜਿੱਥੇ ਕਲੱਬਾਂ ਦੇ ਅਹੁਦੇਦਾਰਾਂ ਦੀ ਚੋਣ ਲੰਬਿਤ ਹੈ, ਉਹ ਛੇਤੀ ਕਰਵਾਈ ਜਾਵੇ। ਉਨ•ਾਂ ਯੁਵਕ ਸੇਵਾਵਾਂ ਵਿਭਾਗ ਦੇ ਕੈਂਪਾਂ ਲਈ ਗ਼ੈਰ ਸਰਕਾਰੀ ਸੰਸਥਾਵਾਂ (ਐਨ.ਜੀ.ਓ.) ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ।
ਮੀਟਿੰਗ ਵਿੱਚ ਬੋਰਡ ਮੈਂਬਰ ਪੂਨਮ ਠਾਕੁਰ, ਆਕਾਸ਼ਦੀਪ ਸਿੰਘ ਲਾਲੀ, ਨਿਰਮਲ ਸਿੰਘ ਦੁਲੱਟ, ਡਾ. ਆਂਚਲ ਅਰੋੜਾ ਤੇ ਸਵਿੰਦਰ ਸਿੰਘ ਧੁੰਨਾ, ਵਿਸ਼ੇਸ਼ ਸਕੱਤਰ-ਕਮ-ਡਾਇਰੈਕਟਰ ਖੇਡਾਂ ਤੇ ਯੁਵਕ ਸੇਵਾਵਾਂ ਸ੍ਰੀ ਸੰਜੈ ਪੋਪਲੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ ਰਘਵੀਰ ਸਿੰਘ ਮਾਨ, ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਡਾ. ਕਮਲਜੀਤ ਸਿੰਘ ਸਿੱਧੂ, ਸਹਾਇਕ ਡਾਇਰੈਕਟਰ ਮੁੱਖ ਦਫ਼ਤਰ ਚੰਡੀਗੜ• ਚਰਨਜੀਤ ਸਿੰਘ ਅਤੇ ਸਮੂਹ ਜ਼ਿਲ•ਾ ਯੁਵਕ ਸੇਵਾਵਾਂ ਦੇ ਅਧਿਕਾਰੀ ਹਾਜ਼ਰ ਸਨ।
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਵਿੱਚ ਸੇਂਟ ਟੇਰੇਸਾ ਯੂਨੀਵਰਸਿਟੀ ਦੇ ਸੰਚਾਲਨ ਨੂੰ ਸੰਭਾਲਣ ਐਲਾਨ
ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਵਿੱਚ ਸੇਂਟ ਟੇਰੇਸਾ ਯੂਨੀਵਰਸਿਟੀ ਦੇ ਸੰਚਾਲਨ ਨੂੰ ਸੰਭਾਲਣ ਐਲਾਨ ਚੰਡੀਗੜ੍ਹ, 29...