ਅਹਿਮਦਾਬਾਦ ਵਿਖੇ ਮੋਦੀ ਤੇ ਟਰੰਪ ਕਰਨਗੇ 22 ਕਿਲੋਮੀਟਰ ਲੰਬਾ ਰੋਡ ਸ਼ੋਅ

148
Advertisement

ਨਵੀਂ ਦਿੱਲੀ, 15 ਫਰਵਰੀ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਦੋ ਦਿਵਸੀ ਭਾਰਤ ਦੌਰੇ ਤੇ ਆ ਰਹੇ ਹਨ। ਇਸ ਦੇ ਲਈ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਜਾਰੀ ਹਨ।

ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਵੀ ਭਾਰਤ ਦੌਰੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

ਇਸ ਦੌਰਾਨ ਖਬਰ ਹੈ ਕਿ 24 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਅਹਿਮਦਾਬਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ। ਇਹ ਅੰਦਾਜ਼ਾ ਹੈ ਕਿ ਇਸ ਸਮੇਂ ਦੌਰਾਨ 50,000 ਤੋਂ ਵੱਧ ਲੋਕ ਦੋਵਾਂ ਨੇਤਾਵਾਂ ਦਾ ਸਵਾਗਤ ਕਰਨਗੇ।