ਨਵੀਂ ਦਿੱਲੀ, 15 ਫਰਵਰੀ – ਦਿੱਲੀ ਵਿਚ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਅਰਵਿੰਦ ਕੇਜਰੀਵਾਲ ਕੱਲ੍ਹ ਐਤਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।
ਇਹ ਸਹੁੰ ਚੁੱਕ ਸਮਾਗਮ ਰਾਮ ਲੀਲਾ ਮੈਦਾਨ ਵਿਚ ਹੋਣ ਜਾ ਰਿਹਾ ਹੈ, ਜਿਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਕੇਜਰੀਵਾਲ ਦੇ ਨਾਲ ਮਨੀਸ਼ ਸਿਸੋਧੀਆ, ਗੋਪਾਲ ਰਾਏ, ਸਤਿੰਦਰ ਜੈਨ, ਇਮਰਾਨ ਹੁਸੈਨ ਤੇ ਰਾਜਿੰਦਰ ਗੌਤਮ ਵੀ ਅਹੁਦੇ ਦੀ ਸਹੁੰ ਚੁੱਕਣਗੇ।