ਇੱਕ AETC ਅਤੇ 2 ਨਾਇਬ ਤਹਿਸੀਲਦਾਰ ਰਿਸ਼ਵਤ ਮਾਮਲੇ ‘ਚ ਵਿਜੀਲੈਂਸ ਨੇ ਕੀਤੇ ਗ੍ਰਿਫਤਾਰ 

467

ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ)- ਵਿਜੀਲੈਂਸ ਨੇ ਰਿਸ਼ਵਤ ਮਾਮਲੇ ਵਿਚ ਇੱਕ AETC ਅਤੇ 2 ਨਾਇਬ ਤਹਿਸੀਲਦਾਰਾਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਨੇ ਨਾਇਬ ਤਹਿਸੀਲਦਾਰ ਬਨੂੜ ਅਤੇ ਨਾਇਬ ਤਹਿਸੀਲਦਾਰ ਰਾਜਪੁਰਾ ਨੂੰ 10 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਹੈ।

ਇਸ ਤੋਂ ਇਲਾਵਾ ਐੱਸ.ਐੱਸ.ਪੀ ਵਿਜੀਲੈਂਸ ਪਟਿਆਲਾ ਜਸਪ੍ਰੀਤ ਸਿੱਧੂ ਨੇ ਦੱਸਿਆ ਕਿ ਏ.ਈ.ਟੀ.ਸੀ ਰਾਜੇਸ਼ ਨੂੰ ਪਟਿਆਲਾ ਵਿਜੀਲੈਂਸ ਨੇ 5 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ. ਇਸ ਦੇ ਨਾਲ ਹੀ ਰਾਜੇਸ਼ ਦੇ ਡਰਾਇਵਰ ਟਹਿਲ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ.