ਕੈਨੇਡਾ ਵਿਚ ਵੱਡਾ ਸੜਕ ਹਾਦਸਾ, 2 ਪੰਜਾਬੀ ਨੌਜਵਾਨਾਂ ਦੀ ਮੌਤ

116

ਟੋਰਾਂਟੋ,11 ਜਨਵਰੀ –  ਕੈਨੇਡਾ ਵਿਚ ਹੋਏ ਭਿਆਨਕ ਸੜਕ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ 2 ਪੰਜਾਬੀ ਨੌਜਵਾਨ ਕਰਮਬੀਰ ਸਿੰਘ ਕਾਹਲੋਂ ਤੇ ਅਤੇ ਗੁਰਪ੍ਰੀਤ ਸਿੰਘ ਜੌਹਲ ਸ਼ਾਮਿਲ ਹਨ। ਇਹਨਾਂ ਪੰਜਾਬੀ ਨੌਜਵਾਨਾਂ ਦਾ ਸਬੰਧ ਅੰਮ੍ਰਿਤਸਰ ਨਾਲ ਹੈ।

ਇਹ ਹਾਦਸਾ ਬਰੈਂਪਟਨ ਵਿਚ ਹੋਇਆ, ਜਿਥੇ ਇੱਕ ਹੋਰ ਵਾਹਨ ਨਾਲ ਟੱਕਰ ਤੋਂ ਬਾਅਦ ਟਰੱਕ ਨੂੰ ਅੱਗ ਲੱਗ ਗਈ।