ਈਰਾਨ ਨੇ ਸਵੀਕਾਰੀ ਯੁਕਰੇਨ ਦੇ ਜਹਾਜ਼ ਨੂੰ ਸੁੱਟੇ ਜਾਣ ਦੀ ਗੱਲ

62

ਤਹਿਰਾਨ,11 ਜਨਵਰੀ –  ਬੀਤੇ ਦਿਨੀਂ ਯੁਕਰੇਨ ਦੇ ਹਵਾਈ ਜਹਾਜ ਹਾਦਸੇ ਉਤੇ ਅੱਜ ਈਰਾਨ ਦੇ ਵਿਦੇਸ਼ ਮੰਤਰੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਇਸ ਜਹਾਜ਼ ਨੂੰ ਈਰਾਨ ਨੇ ਹੀ ਨਿਸ਼ਾਨਾ ਬਣਾਇਆ ਸੀ।

ਇਸ ਦੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਇਸ ਜਹਾਜ ਨੂੰ ਅਮਰੀਕੀ ਹਮਲੇ ਕਾਰਨ ਇੱਕ ਮਨੁੱਖੀ ਭੁੱਲ ਹੋਈ।

ਇਸ ਤੋਂ ਪਹਿਲਾਂ ਕੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਹਾਦਸੇ ਲਈ ਈਰਾਨ ਨੂੰ ਜਿੰਮੇਵਾਰ ਠਹਿਰਾਇਆ ਸੀ।