ਪਾਕਿਸਤਾਨ ਦੇ ਸਿੱਖ ਨੌਜਵਾਨ ਦੀ ਹੱਤਿਆ ਮਾਮਲੇ ਵਿਚ ਹੋਇਆ ਵੱਡਾ ਖੁਲਾਸਾ

88

ਇਸਲਾਮਾਬਾਦ,10 ਜਨਵਰੀ –  ਬੀਤੇ ਐਤਵਾਰ ਨੂੰ ਪਾਕਿਸਤਾਨ ਵਿਚ ਹੋਏ ਸਿੱਖ ਨੌਜਵਾਨ ਕਤਲ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਇਸ ਮਾਮਲੇ ਵਿਚ ਮ੍ਰਿਤਕ ਦੀ ਮੰਗੇਤਰ ਨੇ ਹੀ ਕਤਲ ਕਰਵਾਇਆ।

ਸਥਾਨਕ ਮੀਡੀਆ ਪਰਵਿੰਦਰ ਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਹੀ ਸੁਪਾਰੀ ਦੇ ਕੇ ਉਸ ਦਾ ਕਤਲ ਕਰਾਇਆ ਸੀ। ਪੁਲਿਸ ਨੇ ਪ੍ਰੇਮ ਕੁਮਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।