ਪ੍ਰਸਿੱਧ ਢਾਡੀ ਲੋਕ ਗਾਇਕ ਈਦੂ ਸ਼ਰੀਫ ਦਾ ਦੇਹਾਂਤ

144

ਚੰਡੀਗੜ੍ਹ, 7 ਜਨਵਰੀ – ਪ੍ਰਸਿੱਧ ਢਾਡੀ ਲੋਕ ਗਾਇਕ ਈਦੂ ਸ਼ਰੀਫ ਦਾ ਅੱਜ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਅਧਰੰਗ ਦੀ ਬਿਮਾਰੀ ਨਾਲ ਪੀੜਤ ਸਨ ਤੇ ਅੱਜ ਉਹ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ।

ਉਹਨਾਂ ਮਨੀਮਾਜਰਾ ਸਥਿਤ ਆਪਣੇ ਘਰ ਵਿਚ ਆਖਰੀ ਸਾਹ ਲਏ।

 ਆਪਣੀ ਗਾਇਕੀ ਦਾ ਲੋਹਾ ਮੰਨਵਾਉਣ ਵਾਲੇ ਈਦੂ ਸ਼ਰੀਫ ਆਰਥਿਕ ਮੰਦਹਾਲੀ ਦਾ ਸ਼ਿਕਾਰ ਵੀ ਸਨ। ਉਹਨਾਂ ਨੂੰ ਆਪਣੀ ਗਾਇਕੀ ਦੁਆਰਾ ਕਾਫੀ ਸਨਮਾਨ ਵੀ ਹਾਸਿਲ ਹੋਏ।