ਹਰਿਆਣਾ ਗ੍ਰਹਿ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ
ਚੰਡੀਗੜ, 2 ਜਨਵਰੀ ( ) – ਹਰਿਆਣਾ ਗ੍ਰਹਿ, ਸਥਾਨਕ ਸਰਕਾਰ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪੰਜਾਬੀ ਗੁਰੂਦੁਆਰਾ ਅੰਬਾਲਾ ਛਾਉਣੀ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ| ਇੱਥੇ ਪੁੱਜਣ ‘ਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁੱਦੇਦਾਰਾਂ ਨੇ ਗ੍ਰਹਿ ਮੰਤਰੀ ਨੂੰ ਸਰੋਪਾ, ਯਾਦਗ਼ਾਰੀ ਚਿੰਨਾਂ ਤੇ ਕਰਪਾਨ ਦੇ ਕੇ ਉਨਾਂ ਦਾ ਸੁਆਗਤ ਕੀਤਾ|
ਸ੍ਰੀ ਵਿਜ ਨੇ ਇਸ ਮੌਕੇ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੋਕਾਂ ਨੂੰ ਵਧਾਈ ਦਿੰਦੇ ਹੋਏ ਸਾਰੀਆਂ ਦੇ ਵਧੀਆ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸ੍ਰੀ ਗੁਰੂ ਮਹਾਰਾਜ ਦੀ ਕ੍ਰਿਪਾ ਸਾਰੀਆਂ ‘ਤੇ ਬਣੀ ਰਹੇ| ਉਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਅਜਿਹੇ ਮਹਾਪੁਰਖ਼ ਤੇ ਸੰਤ ਸਨ ਅਤੇ ਉਨਾਂ ਵਰਗੀ ਸ਼ਖ਼ਸਿਅਤ ਅੱਜ ਤਕ ਇਸ ਧਰਤੀ ‘ਤੇ ਨਹੀਂ ਹੋਈ| ਉਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਧਰਮ ਦੀ ਰੱਖਿਆ ਤੇ ਪ੍ਰਚਾਰ ਲਈ ਆਪਣੀ ਪੂਰੀ ਜਿੰਦਗੀ ਲਗਾ ਦਿੱਤੀ ਅਤੇ ਆਪਣਾ ਸੱਭ ਕੁਝ ਨਿਛਾਵਰ ਕਰ ਦਿੱਤਾ ਅਤੇ ਉਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦਾ ਆਦੇਸ਼ ਦਿੱਤਾ|
ਉਨਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਰੇ ਸਮਾਜ ਲਈ ਪ੍ਰੇਰਣਾ ਸਰੋਤ ਹਨ, ਸਾਨੂੰ ਉਨਾਂ ਦੇ ਵੱਲੋਂ ਵਿਖਾਏ ਰਸਤੇ ‘ਤੇ ਚਲ ਕੇ ਆਪਣੀ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਤੇ ਧਰਮ ਲਈ ਹਰ ਕੁਰਬਾਨੀ ਲਈ ਤਿਆਰ ਰਹਿਣਾ ਚਾਹੀਦਾ ਹੈ| ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਸੇ ਇਕ ਧਰਮ ਵਿਸ਼ੇਸ਼ ਲਈ ਨਹੀਂ ਹਨ, ਉਹ ਸਾਰੀਆਂ ਲਈ ਹਨ| ਉਹ ਸਮਾਜ ਲਈ ਬਹੁਤ ਵੱਡੇ ਪ੍ਰੇਰਣਾ ਸਰੋਤ ਹਨ| ਉਨਾਂ ਨੇ ਇਸ ਮੌਕੇ ‘ਤੇ ਗੁਰੂਦੁਆਰਾ ਵਿਚ ਲੰਗਰ ਵੀ ਵਰਤਾਇਆ ਅਤੇ ਸੰਗਤ ਨਾਲ ਲੰਗਰ ਵੀ ਚਖਿਆ|
ਇਸ ਮੌਕੇ ‘ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਜਜਪਾ ਮਿਲ ਕੇ ਸੂਬੇ ਵਿਚ ਨਵੇਂ ਰਿਕਾਰਡ ਕਾਇਮ ਕਰੇਗੀ| ਉਨਾਂ ਕਿਹਾ ਕਿ ਨਾਗਰਿਕ ਸੋਧ ਕਾਨੂੰਨੀ ਕੇਂਦਰੀ ਕਾਨੂੰਨ ਹੈ, ਜਿਸ ‘ਤੇ ਰਾਸ਼ਟਰਪਤੀ ਦੇ ਹਸਤਾਖਰ ਵੀ ਹਨ| ਕੋਈ ਵੀ ਸੂਬਾ ਸਰਕਾਰ ਇਸ ਕਾਨੂੰਨ ਦਾ ਵਿਰੋਧ ਨਹੀਂ ਕਰ ਸਕਦੀ ਕਿਉਂਕਿ ਇਹ ਕੇਂਦਰ ਸਰਕਾਰ ਦੇ ਤਹਿਤ ਲੋਕ ਸਭਾ ਤੇ ਰਾਜ ਸਭਾ ਵਿਚ ਦੋਵੇਂ ਪਾਸੇ ਪਾਸ ਕੀਤਾ ਗਿਆ ਹੈ| ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਉਨਾਂ ਕਿਹਾ ਕਿ ਉਨਾਂ ਦੀ ਸਿਆਸੀ ਜਮੀਨ ਖਿਸਕ ਜਾਣ ਨਾਲ ਉਹ ਪ੍ਰੇਸ਼ਾਨ ਹਨ| ਲੰਬੇ ਸਮੇਂ ਤੋਂ ਉਹ ਜੇਲ ਵਿਚ ਹਨ, ਇਸ ਲਈ ਉਨਾਂ ਨੂੰ ਸਿਆਸਤ ਦੀ ਅਸਲ ਸਥਿਤੀ ਦਾ ਪਤਾ ਨਹੀਂ ਹੈ|
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ - ਗੁਰਭਜਨ ਸਿੰਘ ਗਿੱਲ ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਡਾ....