ਦੁਬਾਰਾ ਜ਼ਿੰਦਗੀ ਦੇਣ ਲਈ ਸੋਨਾਲੀ ਬੇਂਦਰੇ ਨੇ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿਖੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

610

ਅੰਮ੍ਰਿਤਸਰ, 2 ਜਨਵਰੀ – ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਨੇ ਅੱਜ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਦੱਸਣਯੋਗ ਹੈ ਕਿ ਕੈਂਸਰ ਦੀ ਭਿਆਨਕ ਬਿਮਾਰੀ ਨਾਲ ਜੰਗ ਲੜ ਕੇ ਸੋਨਾਲੀ ਬੇਂਦਰੇ ਆਪਣੇ ਪੁੱਤਰ ਅਤੇ ਪਤੀ ਨਾਲ ਖਾਲਸਾ ਸਜਾ ਕੇ ਦਰਬਾਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੀ। ਸੋਨਾਲੀ ਨੇ ਦੁਬਾਰਾ ਜ਼ਿੰਦਗੀ ਦੇਣ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ।

ਆਪਣੇ ਜਨਮ ਦਿਨ ਮੌਕੇ ਦਰਬਾਰ ਸਾਹਿਬ ਪਹੁੰਚੀ ਸੋਨਾਲੀ ਨੂੰ ਐੱਸ.ਜੀ.ਪੀ.ਸੀ ਵਲੋਂ ਸਨਮਾਨਿਤ ਵੀ ਕੀਤਾ।