ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਨੇ ਵੈਸਟਇੰਡੀਜ਼ ਖ਼ਿਲਾਫ਼ ਸੈਂਕੜਾ ਜੜਿਆ, ਰੋਹਿਤ ਸ਼ਰਮਾ ਨੇ ਪਹਿਲਾ ਸੈਂਕੜਾ ਬਣਾਇਆ, ਉਸ ਤੋਂ ਬਾਅਦ ਕੇਐਲ ਰਾਹੁਲ ਨੇ ਸੈਂਕੜਾ ਪੂਰਾ ਕੀਤਾ। ਰੋਹਿਤ ਨੇ ਆਪਣਾ 28ਵਾਂ ਸੈਂਕੜਾ ਪੂਰਾ ਕੀਤਾ।
ਖ਼ਬਰ ਲਿਖੇ ਜਾਣ ਤੱਕ ਭਾਰਤ ਦੋਵਾਂ ਖਿਡਾਰੀਆਂ ਦੇ ਸੈਂਕੜੇ ਸਦਕਾ ਮਜ਼ਬੂਤ ਸਥਿਤੀ ’ਤੇ ਪਹੁੰਚ ਗਿਆ ਹੈ। ਰੋਹਿਤ ਸ਼ਰਮਾ 114 ਦੌੜਾਂ ‘ਤੇ ਖੇਡ ਰਿਹਾ ਸੀ ਅਤੇ ਕੇ ਐਲ ਰਾਹੁਲ 102 ਦੌੜਾਂ ਬਣਾ ਕੇ ਅਜੇਤੂ ਸਨ। ਭਾਰਤ ਨੇ 36.5 ਓਵਰਾਂ ਵਿਚ 227 ਦੌੜਾਂ ਬਣਾ ਲਈਆਂ ਸਨ।