ਬਹੁ ਮੰਤਵੀ ਖੇਡ ਸਟੇਡੀਅਮ, ਐਸ. ਏ. ਐਸ. ਨਗਰ ਵਿਖੇ ਹੋਣਗੇ ਟਰਾਇਲ
ਚੰਡੀਗੜ੍ਹ, 15 ਦਸੰਬਰ
ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੀ ਟੀਮ ਲਈ ਚੋਣ ਟਰਾਇਲ 17 ਦਸੰਬਰ ਨੂੰ ਕਰਵਾਏ ਜਾਣਗੇ।
ਇਹ ਜਾਣਕਾਰੀ ਅੱਜ ਇਥੇ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਸੰਜੇ ਪੋਪਲੀ ਨੇ ਦਿੰਦਿਆਂ ਦੱਸਿਆ ਕਿ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ 27 ਦਸੰਬਰ 2019 ਤੋਂ 2 ਜਨਵਰੀ 2020 ਤੱਕ ਗਾਂਧੀਨਗਰ (ਗੁਜਰਾਤ) ਵਿਖੇ ਆਲ ਇੰਡੀਆ ਸਿਵਲ ਸਰਵਿਸਿਜ਼ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਭਾਗ ਲੈਣ ਵਾਸਤੇ ਖੇਡ ਵਿਭਾਗ ਵੱਲੋਂ ਪੰਜਾਬ ਦੀ ਬੈਡਮਿੰਟਨ ਟੀਮ ਦੀ ਚੋਣ ਕਰਨ ਲਈ 17 ਦਸੰਬਰ 2019 ਨੂੰ ਸਵੇਰੇ 9 ਵਜੇ ਬਹੁ ਮੰਤਵੀ ਖੇਡ ਸਟੇਡੀਅਮ, ਸੈਕਟਰ-78 ਐਸ. ਏ. ਐਸ. ਨਗਰ ਵਿਖੇ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪੋ-ਆਪਣੇ ਵਿਭਾਗਾਂ ਤੋਂ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਸਤੇ ਐਨ. ਓ. ਸੀ. (ਇਤਰਾਜ਼ਹੀਣਤਾ) ਪ੍ਰਾਪਤ ਕਰ ਕੇ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।