ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਨਾਲ ਹਨੀਪ੍ਰੀਤ ਨੇ ਕੀਤੀ ਮੁਲਾਕਾਤ

123
ਗੁਰਮੀਤ ਰਾਮ ਰਹੀਮ ਨਾਲ ਹਨੀਪ੍ਰੀਤ ਦੀ ਇੱਕ ਫਾਈਲ ਫੋਟੋ

ਚੰਡੀਗੜ੍ਹ. 9 ਦਸੰਬਰ : ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਨਾਲ ਅੱਜ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਮੁਲਾਕਾਤ ਕੀਤੀ। ਜ਼ਮਾਨਤ ਉਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਨੀਪ੍ਰੀਤ ਨੇ ਗੁਰਮੀਤ ਰਾਮ ਰਹੀਮ ਨਾਲ ਲਗਪਗ ਡੇਢ ਘੰਟਾ ਮੁਲਾਕਾਤ ਕੀਤੀ।

ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਗੁਰਮੀਤ ਰਾਮ ਰਹੀਮ ਨੂੰ ਮਿਲ ਕੇ ਭਾਵੁਕ ਵੀ ਹੋਈ ।ਇਸ ਦੌਰਾਨ ਹਨੀਪ੍ਰੀਤ ਨਾਲ ਡੇਰੇ ਦੀ ਚੇਅਰਪਰਸਨ ਸ਼ੋਭਾ ਤੋਂ ਇਲਾਵਾ ਵਕੀਲ ਵੀ ਮੌਜਦ ਸਨ। ਇਹ ਮੁਲਾਕਾਤ ਬੇਹੱਦ ਸਖਤ ਪ੍ਰਬੰਧਾਂ ਹੇਠ ਹੋਈ।